ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਨਿਰਮਲ ਸਿੰਘ
ਬਾਰਡਰਨਾਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਵਿਭਾਗ ਦੇ ਮੁਖੀ ਡਾ. ਦਰਿਆ ਨੇ ਦੱਸਿਆ ਕਿ ਨਿਰਮਲ ਸਿੰਘ ਵਰਤਮਾਨ ਸਮੇਂ ਪੰਜਾਬੀ ਦੇ ਚਰਚਿਤ ਨਾਵਲਕਾਰਾਂ ਵਿਚੋਂ ਅਜਿਹੇ ਨਾਵਲਕਾਰ ਹਨ, ਜਿਨ੍ਹਾਂ ਨੇ ਪਾਕਿਸਤਾਨ ਨਾਲ ਸੰਬੰਧਿਤ ਆਪਣੇ ਜੀਵਨ ਅਨੁਭਵਾਂ ਨੂੰ ਬਾਰਡਰਨਾਮਾ ਨਾਵਲ ਰਾਹੀਂ ਗਲਪ ਵਿਚ ਢਾਲ ਕੇ ਖ਼ੂਬਸੂਰਤੀ ਨਾਲ ਪੇਸ਼ ਕੀਤਾ।ਡਾ. ਮਨਜਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਿਰਮਲ ਸਿੰਘ ਨੇ 1947 ਵਿਚ ਹੋਈ ਪੰਜਾਬ ਦੀ ਵੰਡ ਵਿਚੋਂ ਉਪਜੇ ਪੰਜਾਬੀ ਸੰਵੇਦਨਾ ਦੇ ਦੁਖਾਂਤ ਨੂੰ ਪਾਕਿਸਤਾਨ ਦੀ ਧਰਤੀ ’ਤੇ ਹੱਡੀ ਹੰਢਾਇਆ ਅਤੇ ਉਸ ਦੀ ਸਾਹਿਤਕ ਪੇਸ਼ਕਾਰੀ ਕੀਤੀ।ਇਸ ਲਈ ਇਹ ਪੰਜਾਬੀਆਂ ਲਈ ਬੜਾ ਭਾਵਨਾਤਮਕ ਅਤੇ ਸੰਵੇਦਨਸ਼ੀਲਤਾ ਵਾਲਾ ਵਿਸ਼ਾ ਹੈ।
ਨਾਵਲਕਾਰ ਨਿਰਮਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਦੇ ਇਸ ਨਾਵਲ ’ਤੇ ਅਧਾਰਿਤ ਫ਼ਿਲਮ ਬਣਾਉਣ ਸੰਬੰਧੀ ਬਾਲੀਵੁੱਡ ਵਿਚ ਗੱਲਬਾਤ ਚੱਲ ਰਹੀ ਹੈ। ਇਸ ਸਨਮਾਨ ਸਮੇਂ ਨਿਰਮਲ ਸਿੰਘ ਨਾਲ ਉਹਨਾਂ ਦੇ ਪਾਠਕ ਅਵਤਾਰ ਸਿੰਘ ਰੰਧਾਵਾ, ਕੇ.ਪੀ ਸਿੰਘ, ਰਵੀ ਕੁਮਾਰ ਅਤੇ ਪੰਕਜ ਸ਼ਰਮਾ ਤੋਂ ਇਲਾਵਾ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media