Wednesday, October 14, 2026

ਬੀਬੀ ਭੱਠਲ ਵਲੋਂ ਜਵਾਹਰਵਾਲਾ ਵਿਖੇ ਜ਼ਮੀਨਦੋਜ਼ ਨਹਿਰੀ ਪਾਈਪਾਂ ਦਾ ਉਦਘਾਟਨ

ਹਲਕੇ ਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਏਕੜ ਖੇਤਾਂ ਨੂੰ ਮਿਲੇਗਾ ਪਾਣੀ – ਭੱਠਲ

ਲੌਂਗੋਵਾਲ, 18 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਵਿਖੇ ਭੂਮੀ ਅਤੇ ਜਲ ਵਿਭਾਗ ਵਲੋਂ ਉਸਾਰੇ ਗਏ ਜ਼ਮੀਨ ਦੋਜ਼ ਪਾਈਪਾਂ ਲਈ PPNJ1801202005ਪੰਜ ਪਿੰਡਾਂ ਦੇ 7 ਪ੍ਰੋਜੈਕਟਾਂ ਦਾ ਉਦਘਾਟਨ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਗਿਆ।ਇਹ ਪ੍ਰਾਜੈਕਟ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ, ਭੂਲਣ, ਮੰਡਵੀ, ਹਰੀਗੜ੍ਹ ਗੇਹਲਾਂ ਆਦਿ ਵਿਖੇ 92.44 ਲੱਖ ਦੀ ਲਾਗਤ ਨਾਲ ਉਸਾਰੇ ਗਏ ਹਨ।ਇਨ੍ਹਾਂ ਪ੍ਰਾਜੈਕਟਾਂ ਨਾਲ ਸੈਂਕੜੇ ਕਿਸਾਨ ਪਰਿਵਾਰਾਂ ਦੀ ਖੇਤੀ ਹੇਠ ਰਕਬੇ ਨੂੰ ਸਿੰਜ਼ਾਈ ਦਾ ਪਾਣੀ 8688 ਮੀਟਰ ਲਵਾਈ ਦੀਆਂ ਪਾਈਪਾਂ ਪਾ ਕੇ ਮੁਹੱਈਆ ਕਰਵਾਇਆ ਗਿਆ।
            ਬੀਬੀ ਭੱਠਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਮੀਨ ਦੋਜ਼ ਪਾਈਪਾਂ ਦੇ ਹੋਰ 5 ਪੰਜ ਪਿੰਡਾਂ ਦੇ 9 ਪ੍ਰਾਜੈਕਟ ਵੀ ਮੁਕੰਮਲ ਹੋਣ ਕਿਨਾਰੇ ਹਨ।ਇਹ ਪ੍ਰੋਜੈਕਟ ਵੀ 90 ਫ਼ੀਸਦੀ ਉਤਪਾਦਨ ਸਕੀਮ ਹੇਠ ਉਸਾਰੇ ਗਏ ਹਨ ਜਿਨ੍ਹਾਂ ਤੇ 2.05 ਕਰੋੜ ਰੁਪਏ ਦਾ ਖਰਚ ਆਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਲਕੇ ਦੇ ਹੋਰ 19 ਪਿੰਡਾਂ ਦੇ ਅਠਾਰਾਂ ਜ਼ਮੀਨਦੋਜ਼ ਪਾਪਾਂ ਦੇ ਪ੍ਰਾਜੈਕਟ ਵੀ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਤੇ ਲਗਭਗ ਢਾਈ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਬੀਬੀ ਭੱਠਲ ਦੇ ਓ.ਐਸ.ਡੀ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਅਨਿਲ ਸ਼ਰਮਾ ਭੂਮੀ ਪਾਲ ਮੁਹਾਲੀ, ਕੇਸ਼ਵ ਕੁਮਾਰ ਮੰਡਲ ਭੂਮੀ ਰੱਖਿਆ ਅਫਸਰ ਸੰਗਰੂਰ, ਐਸ.ਡੀ.ਐਮ ਲਹਿਰਾ ਕਾਲਾ ਰਾਮ ਕਾਂਸਲ, ਡੀ.ਐਸ.ਪੀ ਲਹਿਰਾ ਬੂਟਾ ਸਿੰਘ ਗਿੱਲ, ਸੁਖਰਾਮ ਸਿੰਘ ਪੱਪੀ ਖੰਡੇਵਾਦ, ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ ਭੂਟਾਲ ਕਲਾਂ, ਹਰਦੀਪ ਸਿੰਘ ਜਵਾਹਰਵਾਲਾ ਸਰਪੰਚ, ਗੁਰਤੇਜ ਸਿੰਘ ਤੇਜੀ ਜਵਾਹਰਵਾਲਾ, ਕੰਮਾ ਚੋਟੀਆਂ, ਕਰਮਜੀਤ ਸਿੰਘ ਟੌਹੜਾ ਅਤੇ ਸਮੂਹ ਕਾਂਗਰਸੀ ਆਗੂ ਤੇ ਵਰਕਰ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply