Monday, April 6, 2026

ਸਾਬਕਾ ਚੇਅਰਮੈਨ ਜਗਵਿੰਦਰ ਸਿੰਘ ਡਸਕਾ ਸਰਬਸੰਮਤੀ ਨਾਲ ਬਣੇ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ

ਲੌਂਗੋਵਾਲ, 18 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ ਸੀ.ਏ.ਐਸ.ਐਸ ਕੋਆਪ੍ਰੇਟਿਵ ਸੋਸਾਇਟੀ ਡਸਕਾ ਦੇ 11 ਮੈਂਬਰਾਂ ਦੀ ਚੋਣ 24 ਦਸੰਬਰ ਨੂੰ PPNJ1801202006ਵੋਟਿੰਗ ਦੁਆਰਾ ਸੁੁੁਸਾਇਟੀ ਦੇ ਸਕੱਤਰ ਦਰਸ਼ਨ ਦੀ ਦੇਖ-ਰੇਖ ਹੇਠ ਹੋਈ।ਚੋਣ ਨਤੀਜਿਆਂ ਤੋਂ ਬਾਅਦ ਦਸਮੇਸ਼ ਨਗਰ ਡਸਕਾ ਤੋਂ ਸਾਬਕਾ ਚੇਅਰਮੈਨ ਪੀ.ਏ.ਡੀ.ਬੀ ਲਹਿਰਾਗਾਗਾ ਜਗਵਿੰਦਰ ਸਿੰਘ ਡਸਕਾ, ਹਰਪ੍ਰੀਤ ਕੌਰ ਧਾਲੀਵਾਲ ਅਤੇ ਸੱਤੂ ਸਿੰਘ ਤੋਂ ਇਲਾਵਾ ਪਿੰਡ ਡਸਕਾ ਤੋਂ ਪ੍ਰੀਤਮ ਕੌਰ, ਸੋਨੀ ਸਿੰਘ, ਗੁਰਪਾਲ ਸਿੰਘ ਵਿਰਕ, ਸੁਰਜੀਤ ਸਿੰਘ ਸੀਤਾ, ਨੈਬਾ ਸਿੰਘ, ਜੁਗਿੰਦਰ ਸਿੰਘ, ਸਿੰਗਾਰਾ ਸਿੰਘ ਅਤੇ ਮੋਖਾ ਸਿੰਘ ਸੁਸਾਇਟੀ ਦੇ ਮੈਂਬਰ ਚੁੁਣੇ ਗਏ।ਸੋੋਸਾਇਟੀ ਦੇ ਚੁਣੇ ਹੋਏ ਇਨ੍ਹਾਂ 11 ਮੈਂਬਰਾਂ ਵਿਚੋਂ 7 ਮੈਂਬਰਾਂ ਜਗਵਿੰਦਰ ਸਿੰਘ ਡਸਕਾ, ਪ੍ਰੀਤਮ ਕੌਰ, ਹਰਪ੍ਰੀਤ ਕੌਰ ਧਾਲੀਵਾਲ, ਸੋਨੀ ਸਿੰਘ, ਗੁਰਪਾਲ ਸਿੰਘ ਵਿਰਕ, ਸੁਰਜੀਤ ਸਿੰਘ ਸੀਤਾ ਅਤੇ ਸੱਤੂ ਸਿੰਘ ਵਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਸਕੱਤਰ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਕੋਆਪ੍ਰੇਟਿਵ ਸੁਸਾਇਟੀ ਵਿਖੇ ਮੀਟਿੰਗ ਕੀਤੀ ਗਈ।ਮੈਬਰਾਂ ਦੁਆਰਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਬਸੰਮਤੀ ਨਾਲ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਨਜ਼ਦੀਕੀ ਅਤੇ ਯੂਥ ਕਾਂਗਰਸ ਦਿੜਬਾ ਦੇ ਪ੍ਰਧਾਨ ਸੇਰਵਿੰਦਰ ਸਿੰਘ ਡਸਕਾ ਦੇ ਪਿਤਾ ਜਗਵਿੰਦਰ ਸਿੰਘ ਡਸਕਾ ਨੂੰ ਪ੍ਰਧਾਨ ਅਤੇ ਪ੍ਰੀਤਮ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
              ਨਵ ਨਿਯੁੱਕਤ ਪ੍ਰਧਾਨ ਜਗਵਿੰਦਰ ਸਿੰਘ ਡਸਕਾ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ, ਲੋਕ ਸਭਾ ਹਲਕਾ ਸੰਗਰੂਰ ਦੇ ਸਾਬਕਾ ਪ੍ਰਧਾਨ ਰਾਹੁੁੁੁਲਇੰਦਰ ਸਿੰਘ ਸਿੱਧੂ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ, ਸਮੂਹ ਪਿੰਡ ਵਾਸੀਆਂ ਅਤੇ ਕੋ: ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਜਗਵਿੰਦਰ ਸਿੰਘ ਡਸਕਾ ਦੇ ਪ੍ਰਧਾਨ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਬਰਿੰਦਰ ਗੋਇਲ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਚੇਅਰਪਰਸਨ ਸਰਬਜੀਤ ਕੌਰ ਖੰਡੇਬਾਦ, ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ, ਟਰੱਕ ਯੂਨੀਅਨ ਲਹਿਰਾ ਦੇ ਕਿਰਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਕਸ਼ਮੀਰਾ ਸਿੰਘ ਜਲੂਰ ਪ੍ਰਧਾਨ ਸੈਲਰ ਐਸ਼ੋਸ਼ੀਏਸ਼ਨ, ਕੌਂਸਲਰ ਗੁਰਲਾਲ ਸਿੰਘ ਲਹਿਰਾ, ਮਹੇਸ਼ ਕੁਮਾਰ ਨੀਟੂ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਸੀਨੀ:ਕਾਂਗਰਸੀ ਆਗੂ ਸੁਖਰਾਮ ਸਿੰਘ ਪੱਪੀ ਖੰਡੇਵਾਦ, ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ ਭੂਟਾਲ ਕਲਾਂ, ਸਰਪੰਚ ਬੀਰਬਲ ਸਿੰਘ ਦਾਈਆ, ਜੀਤਾ ਸਿੰਘ (ਬਲਾਕ ਸੰਮਤੀ ਮੈਂਬਰ ), ਮਾ ਗੁਰਨਾਮ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ ਡਸਕਾ, ਲੱਖਾ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਸੰਮਤੀ ਮੇਂਬਰ, ਹਰਮੀਤ ਸਿੰਘ, ਕੀਰਤਨ ਸਿੰਘ, ਗੁਰਦੀਪ ਸਿੰਘ, ਸੇਵਕ ਸਿੰਘ (ਸਾਰੇ ਪੰਚ), ਹਰਕੇਸ਼ ਸਿੰਘ, ਅਮਨਦੀਪ ਸਿੰਘ ਡਸਕਾ, ਦੇਵ ਡਸਕਾ, ਹਰਪ੍ਰੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਨੀਟਾ, ਅਮਨਦੀਪ ਸਿੰਘ ਅਮਨਾ ਆਦਿ ਨੇ ਜਗਵਿੰਦਰ ਸਿੰਘ ਅਤੇ ਸ਼ੇਰਵਿੰਦਰ ਸਿੰਘ ਡਸਕਾ ਨੂੰ ਮੁਬਾਰਕਬਾਦ ਦਿੱਤੀ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply