Monday, April 6, 2026

ਸੁਖਬੀਰ ਬਾਦਲ ਨਾਲ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ – ਢੀਂਡਸਾ

ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣਾ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ -ਪਰਮਿੰਦਰ ਢੀਂਡਸਾ

ਲੌਂਗੋਵਾਲ, 18 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਤੋਂ “ਸਿਧਾਂਤਾਂ ਦੀ ਲੜਾਈ” ਦੇ ਨਾਂ ਤੇ ਬਗਾਵਤ ਕਰ ਚੁੱਕੇ ਢੀਂਡਸਾ ਪਰਿਵਾਰ PPNJ1801202007ਨੂੰ ਪੰਜਾਬ ਵਿਚੋਂ ਲੋਕਾਂ ਤੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੇ ਮਿਲ ਰਹੇ ਸਮਰਥਨ ਤੋਂ ਬਾਗੋ ਬਾਗ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਆਪਣੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਮਿਸ਼ਨ “ਸਿਧਾਂਤਾਂ ਦੀ ਲੜਾਈ” ਨਾਲ ਕੋਈ ਸਮਝੌਤਾ ਨਹੀਂ ਕਰੇਗਾ, ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਸਿਧਾਂਤ ਸੀ, ਜਿਸ ਤੋਂ ਅਕਾਲੀ ਦਲ ਡਿਕਟੇਟਰਸ਼ਿਪ ਕਰਕੇ ਭਟਕ ਗਿਆ ਹੈ।ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲਹਿਰਾਗਾਗਾ ਤੋਂ ਸ਼ੁਰੂ ਹੋਇਆ ਉਕਤ ਮਿਸ਼ਨ ਸਮੁੱਚੇ ਪੰਜਾਬ ਵਿਚ ਲੋਕ ਲਹਿਰ ਦਾ ਰੂਪ ਧਾਰਨ ਕਰੇਗਾ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਨਿੱਜੀ ਮੁਫਾਦਾਂ ਦੀ ਲੜਾਈ ਨਹੀਂ ਲੜਦੇ ਇਸ ਲਈ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਹ ਸਾਰੀਆਂ ਹੀ ਪਾਰਟੀਆਂ ਦੇ ਨੇਤਾਵਾਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ।ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਤੇ ਹੋਰ ਟਕਸਾਲੀਆਂ ਵਲੋਂ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ ਵਿੱਚ ਉਹ ਜ਼ਰੂਰ ਸ਼ਾਮਿਲ ਹੋਣਗੇ ਤੇ ਦਿੱਲੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਸਬੰਧੀ ਸਾਰੇ ਨੇਤਾਵਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਅਤੇ ਹੁਕਮਨਾਮੇ ਤੇ ਬਾਦਲਾਂ ਦੀ ਹਿਸੇਦਾਰੀ ਵਾਲੇ ਚੈਨਲ ਦੇ ਏਕਾਧਿਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਸਭ ਆਪਣੇ ਅਧਿਕਾਰ ਖੇਤਰ ‘ਚ ਲੈਣਾ ਚਾਹੀਦਾ ਹੈ ਅਤੇ ਇਸ ਸਬੰਧੀ ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ।ਨਵੀਂ ਪਾਰਟੀ ਬਣਾਉਣ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਢੀਂਡਸਾ ਨੇ ਕਿਹਾ ਕਿ ਉਕਤ ਫੈਸਲਾ ਸਾਰੇ ਨੇਤਾਵਾਂ ਨਾਲ ਮਿਲ ਬੈਠ ਕੇ ਸਰਬਸੰਮਤੀ ਨਾਲ ਕੀਤਾ ਜਾਵੇਗਾ, ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਬੁਲੰਦੀਆਂ ਤੇ ਵੀ ਲੈ ਕੇ ਜਾਣਾ ਹੈ । ਉਨ੍ਹਾਂ ਪ੍ਰੋਫੈਸਰ ਚੰਦੂਮਾਜਰਾ ਦੇ ਸਟੈਂਡ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਦੇ ਸਪੱਸ਼ਟੀਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਵਿੱਚ ਲੋਕਤੰਤਰ ਨਹੀਂ ਬਲਕਿ ਪਰਿਵਾਰਵਾਦ ਭਾਰੂ ਹੈ।ਉਨ੍ਹਾਂ ਢੀਂਡਸਾ ਪਰਿਵਾਰ ਉਪਰ ਕਾਂਗਰਸ ਨਾਲ ਮਿਲੀਭੁਗਤ ਦੇ ਲੱਗ ਰਹੇ ਦੋਸ਼ਾਂ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਬਰਗਾੜੀ ਬੇਅਦਬੀ ਕਾਂਡ ਤੇ ਅੱਜ ਤੱਕ ਕੋਈ ਕਾਰਵਾਈ ਨਾ ਹੋਣਾ ਅਤੇ ਪੂਰੇ ਪੰਜਾਬ ਵਿਚੋਂ ਬਾਦਲ ਪਰਿਵਾਰ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਸਾਰੇ ਜਾਣੂ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਮਿਲੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।ਉਨ੍ਹਾਂ ਕਿਹਾ ਕਿ ਢੀਂਡਸਾ ਦੀ ਸੋਚ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੀ ਹੈ ਢੀਂਡਸਾ ਪਰਿਵਾਰ ਆਪਣੇ ਮਿਸ਼ਨ ਤੋਂ ਕਿਸੇ ਵੀ ਕੀਮਤ ਤੇ ਪਿਛੇ ਨਹੀਂ ਹਟੇਗਾ ।
ਢੀਂਡਸਾ ਦੇ ਨਾਲ ਸੀਨੀਅਰ ਆਗੂ ਸੁਖਵੰਤ ਸਿੰਘ ਸਰਾਂਉ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਪਾਰਟੀ ਦੇ ਜਨਰਲ ਸਕੱਤਰ ਗੁਰਬਚਨ ਬਚੀ, ਓ.ਐਸ.ਡੀ ਵਰਿੰਦਰਪਾਲ ਸਿੰਘ ਟੀਟੂ, ਪੀ.ਏ ਹਰਜੋਤ ਸਿੰਘ, ਸਾਬਕਾ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ, ਮਹੀਪਾਲ ਸਿੰਘ ਭੂਲਣ ਸਾਬਕਾ ਚੇਅਰਮੈਨ, ਜਨਰਲ ਕੌਂਸਲ ਦੇ ਮੈਂਬਰ ਚਮੇਲਾ ਰਾਮ ਠੇਕੇਦਾਰ, ਕੋਰ ਕਮੇਟੀ ਮੈਂਬਰ ਐਡਵੋਕੇਟ ਜਗਦੀਪ ਸਿੰਘ ਜੌਲੀ ਅਤੇ ਧਰਮਜੀਤ ਸਿੰਘ ਸੰਗਤਪੁਰਾ, ਛੱਜੂ ਸਿੰਘ ਸਰਾਓ ਕਾਲਬੰਜਾਰਾ,ਐਡਵੋਕੇਟ ਹਰਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਕਾਨੂੰਨੀ ਵਿੰਗ, ਸੀਨੀਅਰ ਆਗੂ ਪਰਗਟ ਸਿੰਘ ਗਾਗਾ, ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ, ਗੁਰਜਿੰਦਰ ਸਿੰਘ ਪੱਪੀ ਨੰਗਲਾ, ਕਾਕਾ ਫਤਿਹਗੜ੍ਹ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਮਦਨ ਸਿੰਘ ਕਲੇਰ ਰਾਏਧਰਾਣਾ, ਬਾਬਰਜੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਜੱਗੀ ਨੰਗਲਾ, ਬਿੱਕਰ ਭੁੱਲਰ ਨੰਗਲਾ, ਠੇਕੇਦਾਰ ਬਲਵਿੰਦਰ ਸਿੰਘ ਸੰਗਤੀਵਾਲਾ, ਭੀਮ ਸਿੰਘ ਖਾਲਸਾ, ਕੁਲਤੇਜ ਸਿੰਘ ਜਲੂਰ, ਜਗਤਾਰ ਸਿੰਘ ਮੈਂਬਰ, ਗੁਰਵਿੰਦਰ ਸਿੰਘ ਸੂਚ, ਪਰਮਜੀਤ ਸਿੰਘ ਰੰਧਾਵਾ, ਜਸਵਿੰਦਰ ਬਖੋਰਾ, ਜੌਲੀ ਘੁਮਾਣ, ਡਾ. ਨੈਬ ਸਿੰਘ ਸੰਧੂ, ਦੀਪੀ ਸੰਧੂ, ਹਰਜਿੰਦਰ ਕਾਲਾ, ਜਨਕ ਰਾਜ ਸ਼ਰਮਾ, ਜਥੇਦਾਰ ਦਰਸ਼ਨ ਸਿੰਘ ਫਲੇੜਾ ,ਮਨਜੀਤ ਸਿੰਘ ਨੰਗਲਾ, ਜਸਪਾਲ ਸਿੰਘ ਨੰਗਲਾ, ਵਾਹਿਗੁਰੂ ਸਿੰਘ ਨੰਗਲਾ, ਕੌਂਸਲਰ ਜਗਦੀਸ਼ ਰਾਏ ਠੇਕੇਦਾਰ, ਯੂਥ ਆਗੂ ਰਾਜ ਕੁਮਾਰ ਗਰਗ ਅਤੇ ਆਸ਼ੂ ਜ਼ਿੰਦਲ, ਗੁਰਮੀਤ ਸਿੰਘ ਖਾਈ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ, ਬ੍ਰਹਮਣ ਸਭਾ ਦੇ ਪ੍ਰਧਾਨ ਰਾਮ ਲਾਲ ਠੇਕੇਦਾਰ ਤੇ ਸਮਰਥਕ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply