ਮਲੇਰਕੋਟਲਾ, 17 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਸ਼੍ਰੋਮਣੀ ਅਕਾਲੀ
ਦਲ ਵਲੋਂ ਪਾਰਟੀ ਤੋਂ ਮੁਅਤਲ ਕਰਨ ਦਾ ਨੋਟਿਸ ਜਾਰੀ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਹਲਕਾ ਲਹਿਰਾ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਪ੍ਰੈਸ ਕਾਨਫਰੰਸ ਦੌਰਾਨ ਤੰਜ ਕਸਦਿਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਹੁਦਿਆਂ ਤੋਂ ਅਸਤੀਫ਼ੇ ਦੇਣ ਬਾਅਦ ਅੱਜ ਢੀਂਡਸਾ ਲੋਕਾਂ ਵਿਚ ਕਿਹੜਾ ਮੂੰਹ ਲੈ ਕੇ ਆਇਆ ਹੈ, ਚੰਗਾ ਹੁੰਦਾ ਜੇ ਵਿਧਾਇਕ ਅਤੇ ਵਜੀਰੀਆ ਤੋਂ ਅਸਤੀਫ਼ੇ ਦੇ ਕੇ ਆਉਂਦਾ।ਬੀਬੀ ਭੱਠਲ ਨੇ ਕਿਹਾ ਹੁਣ ਅਕਾਲੀ ਦਲ ਅੰਦਰ ਸਿਧਾਂਤਾਂ ਦੀ ਗੱਲ ਕਰਨ ਵਾਲੇ ਢੀਂਡਸਾ ਪਿਓ ਪੁੱਤ ਜਦੋਂ ਪੰਜਾਬ ਅੰਦਰ ਥਾਂ-ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਸਮੇਂ ਅਹੁਦਿਆਂ ਦਾ ਅਨੰਦ ਮਾਣਦੇ ਰਹੇ । ਹੁਣ ਜਦੋਂ ਪਤਾ ਲੱਗਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਦਿਲਾਂ ਚੋਂ ਵਿਸਾਰ ਦਿੱਤਾ ਹੈ ਤਾਂ ਪਾਸੇ ਨਿਕਲਣ ਦੀਆਂ ਗੱਲਾਂ ਕਰ ਰਹੇ ਹਨ।
ਇਸ ਸਮੇਂ ਉਨ੍ਹਾਂ ਨਾਲ ਮੀਡੀਆ ਸਲਾਹਕਾਰ ਰਵਿੰਦਰ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਡੀ.ਐਸ.ਪੀ ਬੂਟਾ ਸਿੰਘ ਗਿੱਲ , ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ, ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ, ਟਰੱਕ ਯੂਨੀਅਨ ਲਹਿਰਾ ਦੇ ਕਿਰਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਕਸ਼ਮੀਰਾ ਸਿੰਘ ਜਲੂਰ ਪ੍ਰਧਾਨ ਸੈਲਰ ਐਸ਼ੋਸ਼ੀਏਸ਼ਨ, ਕੌਂਸਲਰ ਗੁਰਲਾਲ ਸਿੰਘ ਲਹਿਰਾ ,ਸੀਨੀ: ਕਾਂਗਰਸੀ ਆਗੂ ਸੁਖਰਾਮ ਸਿੰਘ ਪੱਪੀ ਖੰਡੇਵਾਦ, ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ ਭੂਟਾਲ ਕਲਾਂ, ਸ਼ੇਰਵਿੰਦਰ ਸਿੰਘ ਡਸਕਾ ਯੂਥ ਆਗੂ, ਸਰਪੰਚ ਬੀਰਬਲ ਸਿੰਘ ਦਾਈਆ ,ਮੱਖਣ ਸਿੰਘ ਚੋਟੀਆਂ ਸਾਬਕਾ ਸਰਪੰਚ, ਹਰਦੀਪ ਸਿੰਘ ਜਵਾਹਰਵਾਲਾ ਅਤੇ ਜਗਤਾਰ ਸਿੰਘ ਰਾਮਗੜ੍ਹ ਆਦਿ ਹਾਜਰ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media