Sunday, June 28, 2026

ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰਬਰ 50 ਵਿਖੇ ਵਿਕਾਸ ਕਾਰਜ਼ਾਂ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 50 ਅਧੀਨ ਪੈਂਦੇ PPNJ1901202001ਇਲਾਕੇ ਬਾਬਾ ਬੁੱਢਾ ਸ਼ਾਹ ਬਜਾਰ ਵਿਖੇ ਗਲੀਆਂ, ਨਾਲੀਆਂ ਤੇ ਪੱਕੀਆਂ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਸੋਨੀ ਨੇ ਦੱਸਿਆ ਕਿ ਵਾਰਡ ਨੰ: 50 ਵਿੱਚ ਕਾਫ਼ੀ ਹੱਦ ਤਕ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਜਿਹੜੇ ਥੋੜੇ ਬਹੁਤੇ ਰਹਿੰਦੇ ਹਨ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ।ਕੇਂਦਰੀ ਵਿਧਾਨ ਸਭਾ ਹਲਕੇ ‘ਚ ਪੈਂਦੇ ਸਾਰੇ ਵਾਰਡਾਂ ਵਿਚ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ।ਸੋਨੀ ਨੇ ਕਿਹਾ ਵਾਰਡ ਨੰ: 50 ਵਿੱਚ ਵਿਕਾਸ ਦੇ ਕੰਮਾਂ ‘ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਕੌਂਸਲਰ ਰਾਜਬੀਰ ਕੌਰ, ਮਨਜੀਤ ਸਿੰਘ ਬੋਬੀ, ਅਬਰੇਜ ਸਿੰਘ, ਗੁਲਸ਼ਨ ਰਾਜਾ, ਬਿੱਟੂ, ਕਪਿਲ, ਮੀਨਾ, ਮੋਨੀਕਾ, ਪੱਪੂ ਲੱਸੀ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Check Also

ਸਰਕਾਰੀ ਆਈ.ਟੀ.ਆਈ ਵਿਖੇ ਰੁੱਖ ਲਗਾਓ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮਿਤਸਰ, 27 ਜੂਨ (ਜਗਦੀਪ ਸਿੰਘ) – ਪ੍ਰੀ-ਮਾਨਸੂਨ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਆਈ.ਟੀ.ਆਈ ਰਣਜੀਤ …

Leave a Reply