ਕਪੂਰਥਲਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਜੀ.ਡੀ.ਗੋਨਿਕਾ ਪਬਲਿਕ ਸਕੂਲ ਵਿਖੇ ਟੈ੍ਰਫਿਕ ਐਜੂਕੇਸ਼ਨ ਦੇ ਇੰਚਾਰਜ.ਏ.ਐਸ.ਆਈ ਗੁਰਬਚਨ
ਸਿੰਘ ਨੇ ਕਿਹਾ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ।ਇਸ ਨਾਲ ਜਿਥੇ ਟ੍ਰੈਫਿਕ ਸਮੱਸਿਆ ਪੈਦਾ ਹੋਈ ਹੈ ਦੁਰਘਟਨਾਵਾਂ ਵੱਧ ਰਹੀਆਂ ਹਨ।ਗ਼ਲਤ ਦਿਸ਼ਾ ‘ਚ ਵਾਹਨ ਚਲਾਉਣਾ, ਵਾਹਨ ਚਲਾਉਣ ਲੱਗਿਆਂ ਮੋਬਾਇਬ ‘ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ, ਟ੍ਰੇਨਿੰਗ ਦਾ ਨਾ ਹੋਣਾ, ਵਾਹਨਾਂ ਦੀ ਤੇਜ ਰੋਸ਼ਨੀ ਅਤੇ ਪ੍ਰੈਸ਼ਰ ਹਾਰਨ ਵੀ ਹੈ।ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਉਨਾਂ ਕਿਹਾ ਕਿ ਸਕੁਲ ਦੀਆਂ ਬੱਸਾਂ ਵਿੱਚ ਸਮੱਰਥਾ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਵਿੱਚ ਨਾ ਬੈਠਾਇਆ ਜਾਵੇ।ਉਨਾਂ ਨੇ ਟਰੈਫਿਕ ਨਿਯਮਾਂ ਦੀ ਮੁੱਢਲੀ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਪਿ੍ਰੰਸੀਪਲ ਜਸਦੀਪ ਕੌਰ, ਰਿੱਤੂ ਸੂਦ, ਰਮਨਜੀਤ ਕੌਰ, ਰਮਾ ਗੋਤਮ, ਅਮਨਪ੍ਰੀਤ ਕੌਰ, ਕੋਲਮ ਧੀਮਨ, ਸੂਰਜ ਪ੍ਰਕਾਸ਼, ਮਮਤਾ, ਸਨੇਹ ਲਤਾ, ਲਵਪ੍ਰੀਤ ਸਿੰਘ, ਸ਼ੀਤਲ, ਸੰਦੀਪ, ਰਾਜਵਿੰਦਰ ਕੌਰ ਤੇ ਅਰਵਿੰਦ ਸ਼ਰਮਾ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media