ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ -ਦੀਪ ਦਵਿੰਦਰ ਸਿੰਘ) – ਕੇ.ਟੀ ਕਲਾ ਵਿਖੇ ਕੋਸਾ ਟਰੱਸਟ ਵਲੋਂ ਅੰਮ੍ਰਿਤਸਰ ਦੇ ਕਲਾਕਾਰਾਂ ਦਾ ਕਲਾ ਮਿਲਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਗੁਰੂ ਨਗਰੀ ‘ਚ ਇਹ ਆਪਣੀ ਤਰ੍ਹਾਂ ਦਾ ਪਹਿਲੀ ਕਲਾ ਮਿਲਨੀ ਹੈ।ਸ਼ਹਿਰ ਦੇ ਜਾਣੇ-ਪਛਾਣੇ ਸੀਨੀਅਰ ਕਲਾਕਾਰ ਡਾਕਟਰ ਬਲਦੇਵ ਗੰਭੀਰ ਰਾਜੇਸ਼ ਰੈਨਾ ਬਰਜੇਸ਼ ਜੌਲੀ ਨੇ ਸ਼ਹਿਰ ਦੇ ਸੀਨੀਅਰ ਕਲਾਕਾਰਾਂ ਕੁਲਵੰਤ ਸਿੰਘ ਗਿੱਲ, ਅਤੁਲ ਮਹਿਰਾ, ਡਾ. ਪ੍ਰਿਅੰਕਾ ਸ਼ਰਮਾ, ਮਾਲਾ ਚਾਵਲਾ, ਕਮਲ ਸਹਿਗਲ ਨਾਲ ਮਿਲ ਕੇੇ ਸ਼ਮਾ ਰੋਸ਼ਨ ਕੀਤੀ।ਅੰਮ੍ਰਿਤਸਰ ਦੇ 80 ਕਲਾਕਾਰਾਂ ਨੇ ਇਕ ਛੱਤ ਹੇਠ 2 ਦਿਨ ਲੈਂਡਸਕੇਪ, ਮਾਡਰਨ, ਧਾਰਮਿਕ, ਕੰਪੋਜੀਸ਼ਨ ਅਤੇ ਬਿਲਕੁੱਲ ਆਪਣੇ ਆਪਣੇ ਸਟਾਇਲ ਵਿੱਚ ਕੰਮ ਕੀਤਾ।ਕਲਰ ਕੈਨਵਸ ਖਾਨਾ ਆਦਿ ਦਾ ਸਾਰਾ ਇੰਤਜ਼ਾਮ ਕੇ.ਟੀ ਕਲਾ ਵਲੋਂ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਨਵੇਂ ਕਲਾਕਾਰਾਂ ਨੂੰ ਸੀਨੀਅਰ ਕਲਾਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।ਉਨ੍ਹਾਂ ਨੇ ਬਹੁਤ ਕੁੱਝ ਸਿੱਖਣ ਦੀ ਗੱਲ ਕੀਤੀ।ਡਾਕਟਰ ਬਲਦੇਵ ਗੰਭੀਰ ਨੇ ਕਿਹਾ ਕਿ ਕਲਾਕਾਰਾਂ ਨਾਲ ਕੇ.ਟੀ ਕਲਾ ‘ਚ ਰੋਣਕ ਆਉਂਦੀ ਹੈ।
ਇਸ ਮੌਕੇ ਅਨਿਲ ਦੱਤਾ, ਅਰੁਣ ਮਹਾਜਨ, ਆਕਾਂਸ਼ੀ ਸਾਹਿਨੀ, ਆਰਤੀ, ਅਦਿਤੀ ਜੈਨ, ਅਮਨਦੀਪ ਗਿੱਲ, ਅਨੂਪ, ਅਨੁਪਮਾ ਸ਼ਰਮਾ, ਅਰਜੁਨ ਯਾਦਵ, ਅਤੁੱਲ ਮੱਟੂ, ਅਤੁਲ ਮਹਿਰਾ, ਬਲਵੰਤ ਸਿੰਘ, ਭਾਰਤੀ ਮਲਹੋਤਰਾ, ਧਰਮਿੰਦਰ ਸ਼ਰਮਾ, ਡਾ. ਬਲਦੇਵ ਗੰਭੀਰ, ਡਾ. ਗਗਨ ਗੰਭੀਰ, ਡਾ. ਐਚ.ਐਸ ਗਰੋਵਰ, ਡਾ. ਨਵਨੀਤ ਕੌਰ, ਡਾ. ਪ੍ਰਿਅੰਕਾ ਸ਼ਰਮਾ, ਗਣੇਸ਼ ਨਾਇਕ, ਗੋਮਤੀ, ਗੁਰਪ੍ਰੀਤ ਕੌਰ, ਗੁਰਸ਼ਰਨ ਕੌਰ, ਹਰਿੰਦਰ ਪਾਲ ਸਿੰਘ, ਹਰਪ੍ਰੀਤ ਕੌਰ, ਹਰਪ੍ਰੀਤ ਨਾਰੰਗ, ਇਕਬਾਲ ਗਿੱਲ, ਜਗਦੀਪ ਸਿੰਘ, ਜਸਮੀਤ ਕੌਰ, ਜਸਪਾਲ ਸਿੰਘ, ਜੋਤੀ ਖੰਨਾ, ਕੰਚਨ ਕਾਣਾ, ਕਪਿਲ ਚੋਪੜਾ, ਕਵੀ ਚੌਹਾਨ, ਕਵਲ ਸਹਿਗਲ, ਕੁਲਦੀਪ ਸਿੰਘ, ਕੁਲਵੰਤ ਸਿੰਘ ਗਿੱਲ, ਮਾਲਾ ਚਾਵਲਾ, ਮਲਕੀਤ ਸਿੰਘ, ਮੰਜੂ ਕੁਮਾਰ, ਮੇਹਤਾਬ ਕੌਰ, ਮੁਕੇਸ਼ ਵਿਜ, ਨਵਨੀਤ ਕੌਰ, ਨਵਪ੍ਰੀਤ ਕੌਰ, ਨੀਤੂ ਮਟਕਾ, ਨੇਹਾ ਮਹਾਜਨ, ਨੇਹਾ ਸ਼ਰਮਾ, ਨਿਸ਼ਾ ਸ਼ਰਮਾ, ਨਿਤੀਕਾ ਧਵਨ, ਪਰਮਜੀਤ ਕੌਰ, ਪਰਲ ਭਾਚੂ, ਪੂਰਨਮਾਸ਼ੀ, ਰਾਧਿਕਾ ਤਲਵਾਰ, ਰਾਜਾ ਢੀਂਡਸਾ, ਰਾਜਿੰਦਰ ਕੌਰ, ਰਸ਼ਮੀ ਦੁੱਗਰ, ਰਵਿੰਦਰ ਢਿੱਲੋਂ, ਸਾਹਿਲ ਸੋੜੀ, ਸੰਜੈ ਕੁਮਾਰ, ਸਪਨਾ ਬਜਾਜ਼, ਸ਼ੈਫਾਲੀ ਜੋਹਰ, ਸ਼ੈਲੇਂਦਰ ਕੁਮਾਰ, ਸ਼ਾਲੀ ਬਤਰਾ, ਸ਼ਵੇਤਾ ਬਤਰਾ, ਸ਼ੀਨਮ ਅਗਰਵਾਲ, ਸ਼ੈਲੀ ਅਰੋੜਾ, ਸ਼ਰੂਤੀ ਖੁਰਾਨਾ ਚਾਵਲਾ, ਸ਼ੁਭਾ ਮਹਾਜਨ, ਸਿਮਰਜੀਤ ਕਪੂਰ, ਸੁਗੰਧੀ ਸਲਵਾਨ, ਤਰਨਦੀਪ ਕੌਰ, ਤੀਨਾ ਸ਼ਰਮਾ, ਵਿਨੀ ਵੈਦ, ਆਸ ਸੇਠ, ਗੁਰਿੰਦਰਜੀਤ ਸਿੰਘ ਆਦਿ ਮੌਜੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …