Thursday, September 19, 2024

ਅਦਾਰਾ ਸੱਚੇ ਪਾਤਸ਼ਾਹ ਵਲੋਂ ਡਾ. ਰੂਪ ਸਿੰਘ ਤੇ ਡਾ. ਸਰਨਾ ਨੂੰ ਪੁਰਸਕਾਰ

ਦਿੱਲੀ ਵਿਖੇ ਸਨਮਾਨ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਮੀਤ ਸਿੰਘ ਕੁਲਾਰ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ‘ਸੱਚੇ ਪਾਤਸ਼ਾਹ’ ਧਾਰਮਿਕ ਮੈਗਜ਼ੀਨ ਦੇ ਪ੍ਰਬੰਧਕਾਂ ਵੱਲੋਂ ਸਿੱਖ ਪੰਥ ਦੇ ਦੋ ਪ੍ਰਸਿੱਧ PPNJ2101202011ਸਿੱਖ ਵਿਦਵਾਨ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਨੂੰ ਕ੍ਰਮਵਾਰ ਡਾ. ਲੱਖਾ ਸਿੰਘ ਪੁਰਸਕਾਰ ਅਤੇ ਬਹਾਦਰ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਰੇ ਵੱਲੋਂ ਰਸ਼ੀਅਨ ਕਲਚਰਲ ਸੈਂਟਰ ਫਿਰੋਜ਼ਸ਼ਾਹ ਰੋਡ ਨਵੀਂ ਦਿਲੀ ਵਿਖੇ ਰੱਖੇ ਸਨਮਾਨ ਸਮਾਰੋਹ ਮੌਕੇ ਪੰਜਾਬੀ ਸਾਹਿਤ ਦੇ ਇਨ੍ਹਾਂ ਨਾਮਵਰ ਦੋ ਸਿੱਖ ਵਿਦਵਾਨਾਂ ਤੋਂ ਇਲਾਵਾ ਸਿੱਖ ਪੰਥ ਦੇ ਚਰਚਿਤ ਕਵੀਆਂ ਨੂੰ ਵੀ ਵੱਖ-ਵੱਖ ਐਵਾਰਡ ਦਿੱਤੇ ਗਏ।ਇਹ ਪੰਜਾਬੀ ਦਾ ਪਹਿਲਾ ਧਾਰਮਿਕ ਮਾਸਿਕ ਪੱਤਰ ਹੈ, ਜੋ ਆਪਣੇ ਸਾਲਾਨਾ ਸਮਾਗਮ ਸਮੇਂ ਪੰਜਾਬੀ ਸਾਹਿਤ ਅਤੇ ਗੁਰਮਤਿ ਵਿੱਚ ਨਾਮਣਾ ਖੱਟਣ ਵਾਲੇ ਵਿਸ਼ੇਸ਼ ਵਿਦਵਾਨਾਂ ਤੇ ਸਿੱਖ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕਰਦਾ ਆ ਰਿਹਾ ਹੈ।ਪਰਚੇ ਦੇ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਹਨ ਅਤੇ 17 ਸਾਲਾਂ ਤੋਂ ਛਪ ਰਹੇ ਇਹ ਮਾਸਿਕ ਪੱਤਰ ਵਰਲਡ ਬੁੱਕ ਵਿੱਚ ਵੀ ਦਰਜ਼ ਹੈ।
PPNJ2101202012ਸਨਮਾਨ ਸਮਾਗਮ ਦੌਰਾਨ ਡਾ. ਰੂਪ ਸਿੰਘ ਅਤੇ ਡਾ. ਜਸਬੀਰ ਸਿੰਘ ਸਰਨਾ (ਕਸ਼ਮੀਰ) ਯਾਦਗਾਰੀ ਐਵਾਰਡਾਂ ਤਹਿਤ 21-21 ਹਜ਼ਾਰ ਰੁਪਏ ਨਕਦ ਇਨਾਮੀ ਰਾਸ਼ੀ, ਯਾਦਗਾਰੀ ਚਿੰਨ, ਸਨਮਾਨ ਪੱਤਰ ਅਤੇ ਦੋਸ਼ਾਲਾ ਭੇਟ ਕੀਤਾ ਗਿਆ।ਇਨ੍ਹਾਂ ਸਨਮਾਨਿਤ ਵਿਦਵਾਨਾਂ ਨੇ ਯਾਦਗਾਰੀ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਈਆਂ ਹਨ।
ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਨਅਤਕਾਰ ਗੁਰਮੀਤ ਸਿੰਘ ਕੁਲਾਰ ਸ਼ਾਮਲ ਹੋਏ ਅਤੇ ਪ੍ਰਧਾਨਗੀ ਮੰਡਲ ਵਿੱਚ ਸੁਖਦੇਵ ਸਿੰਘ ਰਿਐਤ, ਬਲਬੀਰ ਸਿੰਘ ਇੰਜੀ: ਮਹਿੰਦਰ ਸਿੰਘ ਭੁੱਲਰ, ਇੰਦਰਜੀਤ ਸਿੰਘ, ਹਰਭਜਨ ਸਿੰਘ ਫੁੱਲ, ਦਿਲਜੀਤ ਸਿੰਘ ਬੇਦੀ, ਸੁਰਜੀਤ ਸਿੰਘ ਆਰਟਿਸਟ ਸ਼ਾਮਲ ਸਨ।ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ ਬਾਜ਼ਨਾਮਾ ਜੋ ਆਲ ਇੰਡਿਆ ਸਿੱਖ ਸਟੂਡੈਂਟਸ ਦਾ ਸੰਪੇਖ ਇਤਿਹਾਸ ਹੈ ਅਤੇ ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ ‘ਪਹਿਲ ਕਦਮੀ’ ਵੀ ਰਲੀਜ਼ ਕੀਤੀ ਗਈਆਂ।
ਦੱਸਣਯੋਗ ਹੈ ਕਿ ਅਦਾਰਾ ਸੱਚੇ ਪਾਤਸ਼ਾਹ ਵੱਲੋਂ ਹੁਣ ਤੱਕ ਲਗਭਗ 60 ਵਿਦਵਾਨਾਂ ਅਤੇ 20 ਨਾਮਵਰ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।ਮੈਗਜ਼ੀਨ ਦੇ ਸੰਪਾਦਕ ਸੁਰਜੀਤ ਸਿੰਘ ਅਨੁਸਾਰ ਸਨਮਾਨਿਤ ਕੀਤੀਆਂ ਜਾ ਚੁੱਕੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਵ. ਜਥੇ: ਅਵਤਾਰ ਸਿੰਘ, ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ, ਉਘੇ ਵਿਦਵਾਨ ਡਾ. ਰਵੇਲ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਗੁਰਭਜਨ ਸਿੰਘ ਗਿੱਲ, ਡਾ. ਗੁਰਮੁਖ ਸਿੰਘ ਚੰਡੀਗੜ੍ਹ, ਡਾ. ਜਗਬੀਰ ਸਿੰਘ, ਡਾ. ਹਰਚੰਦ ਸਿੰਘ ਬੇਦੀ, ਡਾ. ਬਲਦੇਵ ਸਿੰਘ ਬੱਦਨ, ਜਸਵੰਤ ਸਿੰਘ ਜੱਸ ਪੱਤਰਕਾਰ, ਉਘੇ ਬਜ਼ੁਰਗ ਕਵੀ ਗੁਰਚਰਨ ਸਿੰਘ, ਭਗਵਾਨ ਸਿੰਘ ਦੀਪਕ, ਡਾ. ਤਰਵਿੰਦਰ ਕੌਰ ਆਦਿ ਨਾਮ ਸ਼ਾਮਲ ਹਨ।
ਸਨਨਾਮ ਸਮਾਰੋਹ ‘ਚ ਕਵੀ ਜਸਵੰਤ ਸਿੰਘ ਸੇਖਵਾਂ, ਹਰਿੰਦਰ ਪਤੰਗਾ, ਪ੍ਰਿੰਸੀਪਲ ਜਸਵਿੰਦਰ ਸਿੰਘ, ਪਿ੍ਰੰਸੀਪਲ ਮਿਲਖੀਰਾਮ, ਡਾ. ਹਰਬੰਸ ਕੌਰ ਸੱਗੂ, ਡਾ. ਹਰਪ੍ਰੀਤ ਕੌਰ, ਬੀਬਾ ਤਰਨਪ੍ਰੀਤ ਕੌਰ, ਸੁੰਦਰਪਾਲ ਪ੍ਰੇਮੀ, ਅਨੂਪ ਸਿੰਘ ਨੂਰੀ, ਸਿਮਰਨ ਸੇਠੀ, ਅਵਤਾਰ ਸਿੰਘ ਭੂਰਜੀ, ਅਜੀਤ ਸਿੰਘ ਸੀਹਰਾ, ਹਰਦੀਪ ਸਿੰਘ, ਭਗਵਾਨ ਸਿੰਘ ਧੰਜਲ, ਪਰਮਜੀਤ ਸਿੰਘ ਵਿਰਦੀ, ਸ਼ੁਕਰਗੁਜਾਰ ਸਿੰਘ ਐਡਵੋਕੇਟ, ਐਸ.ਐਸ ਕਲਸੀ, ਕੰਵਰਜੀਤ ਸਿੰਘ, ਜਗਦੀਪ ਸਿੰਘ ਸੋਈ, ਕੁਲਵੰਤ ਸਿੰਘ ਖਾਲਸਾ, ਜਸਵਿੰਦਰ ਸਿੰਘ ਰਿਐਤ, ਇਕਬਾਲ ਸਿੰਘ ਆਦਿ ਸ਼ਖ਼ਸ਼ੀਅਤਾਂ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply