ਪਠਾਨਕੋਟ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ 24 ਜਨਵਰੀ 2020 ਨੂੰ ਬੀ.ਡੀ.ਪੀ.ਓ ਦਫਤਰ ਧਾਰਕਲਾਂ ਜਿਲ੍ਹਾ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਣਾ ਹੈ।ਗੁਰਮੇਲ ਸਿੰਘ ਜਿਲ੍ਹਾ ਰੋਜਗਾਰ ਅਫਸ਼ਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਰੈਕਸਾ ਸਕਿਉਰਿਟੀ ਕੰਪਨੀ ਲਿਮਿਟਿਡ ਭਾਗ ਲਵੇਗੀ।ਜਿਸ ਵਿੱਚ ਸਕਿਉਰਿਟੀ ਗਾਰਡ ਦੀ ਆਸਾਮੀ ਲਈ 10ਵੀਂ ਤੇ 12ਵੀਂ ਪਾਸ ਯੋਗਤਾ ਚਾਹੀਦੀ ਹੈ।ਸਕਿਉਰਿਟੀ ਗਾਰਡ (ਕੇਵਲ ਲੜਕੇ) ਦੀਆਂ 150 ਆਸਾਮੀਆਂ ਹਨ ਅਤੇ ਇਨ੍ਹਾਂ ਅਸਾਮੀਆਂ ਲਈ ਉਮਰ 20 ਤੋਂ 35 ਸਾਲ ਅਤੇ ਕੱਦ 168 ਸੈਮੀਮੀਟਰ ਤੋਂ ਜਿਆਦਾ ਚਾਹੀਦਾ ਹੈ।
ਇੰਟਰਵਿਓ ਸਵੇਰੇ 10 ਵਜੋ ਤੋਂ 2 ਵਜੋ ਤੱਕ ਹੋਵੇਗੀ।ਉਨ੍ਹਾਂ ਕਿਹਾ ਉਪਰੋਕਤ ਯੋਗਤਾ ਰੱਖਣ ਵਾਲੇ ਨੋਜਵਾਨ ਮਿਤੀ 24 ਜਨਵਰੀ 2020 ਨੂੰ ਬੀ.ਡੀ.ਪੀ.ਓ ਦਫਤਰ ਧਾਰਕਲਾਂ ਜਿਲ੍ਹਾ ਪਠਾਨਕੋਟ ਵਿਖੇ ਆਪਣੇ ਦਸਤਾਵੇਜ ਲੈ ਕੇ ਹਾਜਰ ਹੋ ਸਕਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …