Monday, June 30, 2025
Breaking News

ਸਰਕਾਰੀ ਕੰਨਿਆ ਸੀਨੀ. ਸੈਕੰ. ਸਮਾਰਟ ਸਕੂਲ ਮਾਲ ਰੋਡ ਨੇ ਰਾਜ ਪੱਧਰੀ ਵਿਗਿਆਨ ਮੇਲੇ ‘ਚ ਜਿੱਤੇ ਪਹਿਲੇ ਦੋ ਇਨਾਮ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਐਸ.ਸੀ.ਈ.ਆਰ.ਟੀ ਪੰਜਾਬ ਦੀਆਂ ਹਦਾਇਤਾਂ ‘ਤੇ ਸ.ਕੰ.ਸ.ਸ.ਸਕੂਲ ਸ੍ਰੀ ਅਨੰਦਪੁਰ PPNJ2201202003ਸਾਹਿਬ ਵਿਖੇ ਰਾਜ ਪੱਧਰੀ ਦੋ ਰੋਜ਼ਾ ਵਿਗਿਆਨ ਮੇਲੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ ਵਿਦਿਆਰਥਣਾਂ ਵਲੋਂ ਦੋ ਪਹਿਲੇ ਇਨਾਮ ਜਿੱਤ ਕੇ ਨਾ ਕੇਵਲ ਮਾਲ ਰੋਡ ਸਕੂਲ ਦਾ ਬਲਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਮ ਵੀ ਰੌਸ਼ਨ ਕੀਤਾ।
ਸਵੇਰ ਦੀ ਸਭਾ ਵਿਚ ਖਾਸ ਤੌਰ ਤੇ ਵਿਦਿਆਰਥਣਾਂ ਨੂੰ ਵਧਾਈ ਦੇਣ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥਣਾਂ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਵਿਗਿਆਨ ਮੇਲੇ ‘ਚ ਸਫਲਤਾ ਦਾ ਸਿਹਰਾ ਸਕੂਲ ਦੇ ਵਿਗਿਆਨ ਅਧਿਆਪਕਾਂ ਦੀ ਟੀਮ ਨੂੰ ਦਿੰਦੇ ਹੋਏ ਸਕੂਲ ਆਉਣ ‘ਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਨੈਸ਼ਨਲ ਪੱਧਰੀ ਮੁਕਾਬਲੇ ਵਿੱਚ ਹੋਰ ਮਿਹਨਤ ਕਰਕੇ ਇਸ ਪ੍ਰਦਰਸ਼ਨ ਨੂੰ ਹੋਰ ਵਧੀਆ ਕਰਨ ਲਈ ਪ੍ਰੇਰਿਆ।
ਇਸ ਵਿਗਿਆਨ ਮੇਲੇ ਵਿਚ ਪੇਸ਼ ਕੀਤੇ ਗਏ ਸਾਇੰਸ ਮਾਡਲ ਸਮਾਰਟ ਵੈਸਾਖੀਆਂ ਬਾਰੇ ਦੱਸਦੇ ਹੋਏ ਕੈਮਿਸਟਰੀ ਲੈਕਚਰਾਰ ਸ੍ਰੀ ਕਮਲ ਅਰੋੜਾ ਨੇ ਦੱਸਿਆ ਕੀ ਬਾਰ੍ਹਵੀਂ ਮੈਡੀਕਲ ਦੀਆਂ ਵਿਦਿਆਰਥਣਾਂ ਸੁਰਭੀ ਕਪੂਰ ਅਤੇ ਦਿਲਪ੍ਰੀਤ ਕੌਰ ਵਲੋਂ ਬਣਾਇਆ ਗਿਆ ਇਹ ਮਾਡਲ ਖਾਸ ਤੌਰ ਤੇ ਫਿਜ਼ੀਕਲੀ ਹੈਂਡੀਕੈਪਡ, ਗੂਂਗੇ ਅਤੇ ਬੋਲਿਆ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਹੈ।ਇਨ੍ਹਾਂ ਅਤੀ ਆਧੁਨਿਕ ਵੈਸਾਖੀਆਂ ਨੂੰ ਕੁੱਲ 15 ਸੈਂਸਰਾਂ ਨਾਲ ਲੈਸ ਆਟੋਮੈਟਿਕ ਲਾਈਟਸ, ਆਟੋਮੈਟਿਕ ਐਂਟੀਥੈਫਟ ਅਲਾਰਮ, ਜਬਾੜੇ ਨਾਲ ਫੋਨ ਸੁਨਣਾ, ਧੂਆਂ, ਪਾਣੀ, ਅੱਗ ਵਰਗੇ ਖਤਰਿਆਂ ਲਈ ਵੀ ਅਲਾਰਮ ਲੱਗੇ ਹਨ ਅਤੇ ਇਨ੍ਹਾ ਦਾ ਡਿਜ਼ਾਇਨਿੰਗ ਇਸ ਤਰਾਂ ਕੀਤੀ ਗਈ ਹੈ ਕੀ ਸਪੈਸ਼ਲ ਲੋੜਾਂ ਵਾਲਾ ਵਿਅਕਤੀ ਇਸ ਤੇ ਬੈਠ ਕੇ ਕੰਮ ਵੀ ਕਰ ਸਕਦਾ ਹੈ।ਕਮਲ ਕੁਮਾਰ ਨੇ ਇਸ ਮਾਡਲ ਨੂੰ ਜਲਦ ਹੀ ਲੋੜਵੰਦਾਂ ਨੂੰ ਦੇ ਕੇ ਉਨ੍ਹਾਂ ਦੀ ਮਦਦ ਕਰਨ ਲਈ ਵਾਅਦਾ ਕੀਤਾ।ਇਸ ਦੇ ਨਾਲ ਹੀ ਸਕੂਲ ਦੇ ਕੈਮਿਸਟਰੀ ਲੈਕਚਰਾਰ ਸ੍ਰੀਮਤੀ ਸ਼ੈਲਾ ਨਈਅਰ ਦੀ ਅਗਵਾਈ ਵਿਚ ਗਿਆਰ੍ਹਵੀਂ ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਸੁਪਰੀਤ ਕੌਰ ਅਤੇ ਸ਼ਰੁਤੀ ਵਲੋਂ ਪੇਸ਼ ਕੀਤਾ ਗਿਆ ਸਾਇੰਸ ਮਾਡਲ ਏਅਰ ਇੰਕ ਅਤੇ ਅੇਲਗਲ ਲੈਂਪ ਨੇ ਵੀ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਖੂਬ ਪ੍ਰਸੰਸਾ ਬਟੋਰੀ।ਸ੍ਰੀਮਤੀ ਸ਼ੈਲਾ ਨੇ ਦੱਸਿਆ ਕੀ ਜਿਵੇਂ ਅਸੀਂ ਹਰ ਵਸਤੂ ਰੀਸਾਈਕਲ ਕਰਦੇ ਹਾਂ, ਇਸ ਮਾਡਲ ਵਿਚ ਵੀ ਪ੍ਰਦੂਸ਼ਿਤ ਹਵਾ ਵਿਚੋਂ ਵੱਖ-2 ਪ੍ਰਦੂਸ਼ਿਤ ਕਣਾ ਨੂੰ ਕੱਢ ਕੇ ਹਵਾ ਨੂੰ ਰੀਸਾਈਕਲ ਕੀਤਾ ਜਾਂਦਾ ਹੈ। ਵਾਹਨਾਂ ਵਿਚੋਂ ਨਿਕਲੇ ਧੁਏਂ ਨੂੰ ਹਵਾ ਵਿਚ ਜਾਣ ਤੋਂ ਪਹਿਲਾਂ ਕਾਬੂ ਕਰਕੇ ਉਸ ਤੋਂ ਉੱਚ ਪੱਧਰੀ ਇੰਕ ਤਿਆਰ ਕੀਤੀ ਜਾਂਦੀ ਹੈ ਅਤੇ ਜਿਹੜੀ ਕਾਰਬਨ ਡਾਇਕਸਾਈਡ ਬਾਹਰ ਨਿਕਲਦੀ ਹੈ ਉਸ ਨੂੰ ਅੇਲਗੀ ਕਲਚਰ ਵਿਚ ਵਰਤ ਕੇ ਪਾਵਰ ਲੈਂਪ ਤਿਆਰ ਕੀਤਾ।
ਇਸ ਮੌਕੇ ਸ੍ਰੀ ਕਮਲ ਕੁਮਾਰ (ਲੈਕਚਰਾਰ ਕਮਿਸਟਰੀ), ਸ੍ਰੀਮਤੀ ਸ਼ੈਲਾ ਨਈਅਰ ਲੈਕਚਰਾਰ ਕਮਿਸਟਰੀ, ਨਿਖਿਲ ਸੇਠ, ਸ੍ਰੀਮਤੀ ਮੀਨਾਕਸ਼ੀ ਬਾਹਰੀ ਤੇ ਹਰਮਨਦੀਪ ਸਿੰਘ ਲੈਕਚਰਾਰ ਫ਼ਿਜ਼ਿਕਸ, ਰਾਜਵਿੰਦਰ ਸਿੰਘ ਮੈਥ ਮਾਸਟਰ, ਸ੍ਰੀਮਤੀ ਪ੍ਰਤਿਭਾ ਮਿਸਰ ਤੇ ਗੁਲਬਰਗ ਸਿੰਘ ਲੈਕਚਰਾਰ ਬਾਇੳ ਨਾਲ ਮਹਿੰਦਰਪਾਲ ਸਿੰਘ, ਪਰਮ ਆਫਤਾਬ ਸਿੰਘ, ਤਰਮਨ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply