Monday, March 30, 2026

ਸੁਨਾਮ ਰੇਲਵੇ ਸਟੇਸ਼ਨ ਨੇੜੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਪਰਿਵਾਰ ਵਲੋਂ ਲਾਸ਼ ਰੇਲਵੇ ਟਰੈਕ `ਤੇ ਰੱਖ ਕੇ ਇਨਸਾਫ ਦੀ ਮੰਗ

ਲੌਂਗੋਵਾਲ, 22 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਰੇਲਵੇ ਸਟੇਸ਼ਨ ਦੇ ਸਾਇਕਲ ਸਟੈਂਡ ‘ਚ ਇੱਕ ਕਰਿੰਦੇ ਦੀ ਤੇਜ਼ਧਾਰ ਹਥਿਆਰ ਨਾਲ PPNJ2201202002ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜੀ.ਆਰ.ਪੀ ਥਾਣਾ ਦੇ ਐਸ.ਐਚ.ਓ ਕਮਲੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਸ਼ਾਲ ਕੁਮਾਰ ਸੈਂਟੀ ਜੋ ਕਿ ਸਾਇਕਲ ਸਟੈਂਡ ਦੇ ਠੇਕੇਦਾਰ ਦਾ ਕਰਮਚਾਰੀ ਸੀ, ਬੀਤੀ ਸ਼ਾਮ 7 ਵਜੇ ਦੇ ਕਰੀਬ ਇੱਕ ਵਿਅਕਤੀ ਆ ਕੇ ਮੋਟਰਸਾਈਕਲ ਮੰਗਣ ਲੱਗਾ, ਤਾਂ ਉਨ੍ਹਾਂ ਨੇ ਸਟੈਂਡ ਦੀ ਪਰਚੀ ਦਿਖਾਉਣ ਲਈ ਕਿਹਾ, ਤਾਂ ਉਹ ਵਿਅਕਤੀ ਪਰਚੀ ਨਾ ਹੋਣ ਕਰਕੇ ਉਨ੍ਹਾਂ ਨਾਲ ਬਹਿਸ ਕਰਕੇ ਚਲਾ ਗਿਆ, ਦੁਬਾਰਾ ਆ ਕੇ ਉਹ ਵਿਆਕਤੀ ਝਗੜਾ ਕਰਨ ਲੱਗਾ, ਇਸ ਦਰਮਿਆਨ ਜਦੋਂ ਮ੍ਰਿਤਕ ਅਤੇ ਉਸ ਦਾ ਸਾਥੀ ਉਸ ਨੂੰ ਨਜਦੀਕ ਰੇਲਵੇ ਚੌਂਕੀ ਲੈ ਜਾਣ ਲੱਗੇ ਤਾਂ ਦੋਸ਼ੀ ਨੇ ਤੇਜ਼ਧਾਰ ਹਥਿਆਰ ਨਾਲ ਮ੍ਰਿਤਕ ਦੀ ਗਰਦਨ `ਤੇ ਵਾਰ ਕੀਤਾ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਜੀ.ਆਰ.ਪੀ ਸੰਗਰੂਰ ਵਿਖੇ ਨਾਮਾਲੂਮ ਵਿਅਕਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਉਧਰ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਸਟੇਸ਼ਨ ਦੇ ਸਾਹਮਣੇ ਰੇਲਵੇ ਟਰੈਕ `ਤੇ ਰੱਖ ਕੇ ਧਰਨਾ ਲਾ ਦਿੱਤਾ।ਉਨਾਂ ਦੋਸ਼ ਲਾਇਆ ਕਿ ਜੇਕਰ ਲੜਕੇ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਦਾ ਉਦੋਂ ਤੱਕ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।ਇਥੇ ਪਹੁੰਚੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਪ੍ਰੇਮ ਗੁਗਨਾਨੀ ਅਤੇ ਜਿਲ੍ਹਾ ਪ੍ਰਧਾਨ ਰਿਸ਼ੀ ਪਾਲ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਰੇਲਵੇ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।ਮ੍ਰਿਤਕ ਦੇ ਭਰਾ ਵਿਕਰਮ ਕਾਂਤ ਨੇ ਦੱਸਿਆ ਕਿ ਉਸ ਨੇ ਮਦਦ ਲਈ ਪੁਲਿਸ ਮੁਲਾਜ਼ਮਾਂ ਨੂੰ ਆਵਾਜ਼ਾਂ ਮਾਰੀਆਂ, ਪਰ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਪੁਲਿਸ ਚੌਂਕੀ ਦੇ ਮੁਲਾਜਮਾਂ ਦੀ ਲਾਪਰਵਾਹੀ ਕਾਰਨ ਦੋਸ਼ੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ।ਜੀ.ਆਰ.ਪੀ ਦੇ ਐਸ.ਐਚ.ਓ ਕਮਲੇਸ਼ ਕੁਮਾਰ ਨੇ ਕਿਹਾ ਕਿ ਡਿਉਟੀ ਵਿੱਚ ਕੁਤਾਹੀ ਕਰਨ ਵਾਲੇ ਮੁਲਾਜ਼ਮਾਂ ਨੂੰ ਸੁਸਪੈਂਡ ਕਰ ਦਿੱਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply