ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖੈਹਰਾ ਆਈ.ਏ.ਐਸ ਦੀ ਅਗਵਾਈ ‘ਚ ਅਮਨ ਭੱਲਾ ਗਰੁੱਪ ਆਫ ਇੰਸਟੀਚਿਉਟ ਕੋਟਲੀ ਜਿਲਾ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।
ਇਸ ਰੋਜਗਾਰ ਮੇਲੇ ਵਿੱਚ 10 ਤੋਂ 12 ਕੰਪਨੀਆਂ ਨੇ ਭਾਗ ਲਿਆ ਜਿਸ ਵਿਚ ਰੈਕਸਾ ਸਕਿਉਰਿਟੀ ਕੰਪਨੀ ਲਿਮਿਟਿਡ , ਏਵਨ ਇੰਟਰਨੈਸ਼ਨਲ, ਮੋਟੂ ਇੰਡੀਆਂ, ਜਮੈਟੋ, ਆਈ.ਸੀ.ਆਈ.ਸੀ ਬੈਂਕ ਲਿਮਿਟਿਡ, ਐਲ.ਐਂਡ.ਟੀ. ਫਾਈਨੈਂਸ ਲਿਮਿਟਿਡ, ਪੀ.ਐਨ.ਬੀ ਮੈਟ ਲਾਈਫ ਇੰਸੋਰੈਂਸ ਲਿਮ, ਟੈਲੀਕਾਮ ਇੰਡਸਟਰੀ ਨੇ ਭਾਗ ਲਿਆ ਇਸ ਰੋਜਗਾਰ ਮੇਲੇ ਵਿੱਚ ਕੁੱਲ 193 ਪ੍ਰਾਰਥੀਆਂ ਨੇ ਭਾਗ ਲਿਆ।ਜਿਸ ਵਿਚ 126 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿਚ ਚੋਣ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਇਸ ਰੋਜਗਾਰ ਮੇਲੇ ਦਾ ਜਾਇਜਾ ਲਿਆ।
ਇਸ ਮੋਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ, ਜਿਲ੍ਹਾ ਰੋਜਗਾਰ ਅਫਸਰ, ਗੁਰਮੇਲ ਸਿੰਘ, ਡਾਇਰੈਕਟਰ ਅਮਨ ਭੱਲਾ ਕਾਲਜ ਸ੍ਰੀਮਤੀ ਪੂਜਾ ਉਹਰੀ, ਡੀ.ਡੀ.ਪੀ.ਓ ਪਰਮਪਾਲ ਸਿੰਘ, ਪਲੇਸਮੈਂਟ ਅਫਸਰ ਰਕੇਸ਼ ਕੁਮਾਰ, ਟੀ.ਪੀ.ਓ ਕੁਲਜੀਤ ਸਿੰਘ, ਤਰੁਣ ਉਹਰੀ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …