ਦੁੱਧ ਚੁਆਈ ਅਤੇ ਪਸ਼ੂ ਨਸਲਾਂ ਦੇ ਜੇਤੂਆਂ ਲਈ 2 ਕਰੋੜ ਦੇ ਨਕਦ ਇਨਾਮ
ਚੰਡੀਗੜ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵਲੋਂ ਪੀ.ਐਚ.ਡੀ ਚੈਂਬਰ
ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ 2020 ਤੋਂ 2 ਮਾਰਚ 2020 ਤੱਕ ਕਰਵਾਈ ਜਾ ਰਹੀ ਹੈ।ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ ਅਤੇ ਇਸ ਸਮਾਗਮ ਸਬੰਧੀ ਕਿਤਾਬਚਾ ਵੀ ਜਾਰੀ ਕੀਤਾ। ਇਹ ਪੰਜ ਰੋਜ਼ਾ ਸਮਾਗਮ ਬਟਾਲਾ ਦੇ ਪੁਡਾ ਗਰਾਉਂਡ ਵਿਖੇ ਕਰਵਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਮਿਲ ਕੇ ਕਿਸਾਨਾਂ, ਪਸ਼ੂਧਨ ਮਾਲਕਾਂ, ਵੈਟਰਨਰੀਜ, ਪੋਸ਼ਣ ਮਾਹਰ ਅਤੇ ਫੂਡ ਪ੍ਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਅਡੀਸ਼ਨ ਦਾ ਆਯੋਜਨ ਕਰ ਰਹੇ ਹਨ।
ਉਨਾਂ ਕਿਹਾ ਕਿ ਸਮਾਗਮ ਦੌਰਾਨ ਸਾਰਿਆਂ ਲਈ ਵਧੇਰੇ ਉਤਪਾਦਕਤਾ ਅਤੇ ਮੁਨਾਫਾ ਪ੍ਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ `ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਇਹ 11ਵੀਂ ਰਾਸ਼ਟਰੀ ਪਸੂਧਨ ਚੈਂਪੀਅਨਸਪਿ 2020 ਪੰਜ ਦਿਨਾਂ ਤੱਕ ਚੱਲੇਗੀ।ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਪੁਰਸਕਾਰ ਜੇਤੂਆਂ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵੀ ਸਾਮਲ ਹਨ। ਇਹ ਮੁਕਾਬਲਾ ਮਾਲਕਾਂ ਨੂੰ ਉਨਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸਾਹਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ।
ਬਾਜਵਾ ਨੇ ਕਿਹਾ ਕਿ ਰਾਸਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ, ਜੋ ਐਕਸਪੋ ਦੇ ਨਾਲ-ਨਾਲ ਚੱਲੇਗੀ।ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਰ ਖੇਤੀਬਾੜੀ ਅਤੇ ਪਸੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ।
ਮੁੱਖ ਸੈਸ਼ਨ ਵੱਖ-ਵੱਖ ਮੁੱਦਿਆਂ `ਤੇ ਆਯੋਜਿਤ ਕੀਤੇ ਜਾਣਗੇ ਜਿਨਾਂ ਵਿਚ ਪਹਿਲੇ ਦਿਨ `ਵੇਅ ਫਾਰਵਰਡ ਇੰਨ ਪਿਗ ਐਂਡ ਗੋਟ ਫਾਰਮਿੰਗ`, ਦੂਜੇ ਦਿਨ `ਡੇਅਰੀ ਫਾਰਮਿੰਗ ਦਾ ਭਵਿੱਖ: ਮੱਝ, ਦੇਸੀ ਗਾਂ ਅਤੇ ਵਿਦੇਸੀ ਪਸ਼ੂ`, ` ਉਦਮਤਾ ਵਿਕਾਸ ਅਤੇ ਵਿੱਤ` ਅਤੇ `ਪਸ਼ੂਧਨ ਖੇਤਰ ਵਿਚ ਨਿਵੇਸ` ਵਿਸ਼ੇ `ਤੇ ਸ਼ੈਸ਼ਨ ਕਰਵਾਏ ਜਾਣਗੇ।ਇਸ ਤੋਂ ਇਲਾਵਾ ਤੀਜੇ ਦਿਨ `ਕਿਸਾਨਾਂ ਦੀ ਵਧ ਰਹੀ ਆਮਦਨੀ: ਐਫਪੀਓਐਸ ਅਤੇ ਮਾਰਕੀਟਿੰਗ ਦੀ ਭੂਮਿਕਾ`, `ਐਕੂਆ ਕਲਚਰ ਅਤੇ ਏਕੀਕ੍ਰਿਤ ਖੇਤੀ` ਅਤੇ `ਕਨਵਰਜੈਂਸ ਇੰਨ ਐਨੀਮਲ ਹਸਬੈਂਡਰੀ ਐਕਸ਼ਟੈਂਸ਼ਨ` ਬਾਰੇ ਸੈਸਨ, ਚੌਥੇ ਦਿਨ `ਵਨ-ਹੈਲਥ ਐਂਡ ਐਨੀਮਲ ਵੈਲਫੇਅਰ ਅਤੇ ਆਖਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ, ਵਿਸ਼ੇਸ਼ ਸਕੱਤਰ ਅਰਵਿੰਦ ਪਾਲ ਸਿੰਘ ਸੰਧੂ ਤੋਂ ਇਲਾਵਾ ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ, ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਡਾ. ਸੁਰਜੀਤ ਸਿੰਘ, ਪੀ.ਐਚ.ਡੀ ਚੈਂਬਰ ਆਫ ਕਮਰਸ ਦੇ ਚੇਅਰਮੈਨ ਕਰਨ ਗਹਿਲੋਤਰਾ ਹਾਜ਼ਰ ਸਨ
Punjab Post Daily Online Newspaper & Print Media