ਧੂਰੀ, 29 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਮੁੱਖ ਅਫਸਰੀ ਦਰਸ਼ਨ ਸਿੰਘ ਵੱਲੋਂ ਅੱਜ ਬਸੰਤ ਪੰਚਮੀ ਦੇ ਤਿਓਹਾਰ ਮੌਕੇ ਪੁਲਿਸ
ਪਾਰਟੀ ਸਮੇਤ ਕਈ ਘਰਾਂ ਵਿੱਚ ਜਾ ਕੇ ਪਤੰਗਬਾਜਾਂ ਪਾਸੋਂ ਮੌਕੇ ‘ਤੇ ਚਾਈਨਾ ਡੋਰ ਜਬਤ ਕਰਕੇ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਅਤੇ ਕਈ ਘਰਾਂ ਦੀਆਂ ਛੱਤਾਂ ‘ਤੇ ਉੱਚੀ ਅਵਾਜ ਵਿੱਚ ਚੱਲਦੇ ਡੀ.ਜੇ ਸਿਸਟਮ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਚਲਾਉਣ ਲਈ ਕਿਹਾ ਗਿਆ ਅਤੇ ਕਈ ਡੀ.ਜੇ ਸਿਸਟਮ ਥਾਣਾ ਸਿਟੀ ਧੂਰੀ ਵਿਖੇ ਬੰਦ ਕੀੇਤੇ ਗਏ।
ਥਾਣਾ ਸਿਟੀ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸ.ਐਸ.ਪੀ ਸੰਗਰੂਰ ਪਾਸੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਾਊਡ ਸਪੀਕਰ ਰਾਹੀਂ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਅਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ, ਇਸ ਦੇ ਬਾਵਜੂਦ ਵੀ ਕਈ ਪਤੰਗਬਾਜ ਚਾਈਨਾ ਡੋਰ ਨਾਲ ਪਤੰਗ ਚੜਾਉਣ ਤੋਂ ਬਾਜ ਨਹੀਂ ਆ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਨੂੰ ਕੁੱਝ ਰਾਹਗੀਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਉਹਨਾਂ ਨੇ ਪਤੰਗਬਾਜ਼ਾਂ ਪਾਸੋਂ ਚਾਈਨਾ ਡੋਰ ਕਬਤ ਕੀਤੀ ਹੈ ਅਤੇ ਉਚੀ ਅਵਾਜ਼ ਵਿੱਚ ਚੱਲਣ ਵਾਲੇ ਡੀ.ਜੇ ਸਾਊਂਡ ਸਿਸਟਮ ਥਾਣਾ ਸਿਟੀ ਧੂਰੀ ਵਿਖੇ ਬੰਦ ਕੀਤੇ ਗਏ ਹਨ।ਉਹਨਾਂ ਕਿਹਾ ਕਿ ਕੱਲ ਬਸੰਤ ਪੰਚਮੀ ਦੇ ਮੌਕੇ ‘ਤੇ ਵੀ ਇਹ ਕਾਨੂੰਨੀ ਕਾਰਵਾਈ ਇਸੇ ਤਰਾਂ੍ਹ ਅਮਲ ਵਿੱਚ ਲਿਆਂਦੀ ਜਾਵੇਗੀ।ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਬਜਾਏ ਇੰਡੀਅਨ ਡੋਰ ਨਾਲ ਪਤੰਗ ਚੜਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਚਾਈਨਾ ਡੋਰ ਪਤੰਗ ਚੜਾਉਣ ਵਾਲੇ ਬੱਚਿਆਂ ਦੇ ਲਈ ਵੀ ਉਨੀਂ ਹੀ ਨੁਕਸਾਨਦੇਹ ਹੈ।
ਇਸ ਮੌਕੇ ਸ਼ਾਮ ਸਿੰਘ ਟ੍ਰੈਫਿਕ ਇੰਚਾਰਜ, ਮੁਨਸ਼ੀ ਪਰਮਜੀਤ ਸਿੰਘ, ਰਾਮ ਗੋਪਾਲ ਸ਼ਰਮਾ ਅਤੇ ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media