ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ 1993-
1995 ਬੈਚ ਪੜ੍ਹੇ ਵਿਦਿਆਰਥੀਆਂ ਨੇ 25 ਸਾਲਾਂ ਬਾਅਦ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨੂੰ ਇਕ ਵਾਰ ਫਿਰ ਤਾਜ਼ਾ ਹੀ ਨਹੀਂ ਕੀਤਾ ਸਗੋਂ ਹੁਣ ਦੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਨਾ ਹੈ, ਦੇ ਲਈ ਵੀ ਕਈ ਗੁਰ ਦੇ ਗਏ।ਇਸ ਮਿਲਣੀ ਮੌਕੇ ਵਿਦਿਆਰਥੀ ਅਤੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਵੱਡੇ ਵੱਡੇ ਅਹੁਦਿਆਂ ਅਤੇ ਕਾਰਪੋਰੇਟ ਜਗਤ ਵਿਚ ਆਪਣੀ ਪਛਾਣ ਬਣਾਉਣ ਵਾਲੇ ਯੂਨੀਵਰਸਿਟੀ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਛੱਤ ਹੇਠ ਮੁੜ ਇਕੱਠਾ ਕਰਨ ਦਾ ਉਪਰਾਲਾ ਵਿਭਾਗ ਦੇ ਮੁਖੀ, ਡਾ. ਜਸਵੀਨ ਕੌਰ ਵੱਲੋਂ ਕੀਤਾ ਗਿਆ।ਉਚ ਅਹੁਦਿਆਂ `ਤੇ ਬਿਰਾਜਮਾਨ ਵਿਦਿਆਰਥੀ ਅੱਜ ਫਿਰ ਇਕ ਵਾਰ ਵਿਦਿਆਰਥੀ ਜੀਵਨ ਵਿਚ ਚਲੇ ਗਏ ਪ੍ਰਤੀਤ ਹੋ ਰਹੇ ਸੀ।ਉਨ੍ਹਾਂ ਵੱਲੋਂ ਆਪਣੇ ਸਮੇਂ ਦੇ ਅਧਿਆਪਕਾਂ, ਵਿਦਿਆਰਥੀਆਂ, ਹਲਾਤਾਂ ਅਤੇ ਘਟਨਾਵਾਂ ਦਾ ਉਚੇਚੇ ਤੌਰ `ਤੇ ਜ਼ਿਕਰ ਕਰਕੇ ਮਾਹੌਲ ਨੂੰ ਰੋਮਾਂਚਿਕ ਬਣਾ ਦਿੱਤਾ ਪਰ ਇਸ ਦੇ ਨਾਲ ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸੁਝਾਅ ਵੀ ਦੇ ਦਿੱਤੇ ਕਿ ਉਹ ਆਉਣ ਵਾਲੇ ਸਮੇਂ ਵਿਚ ਕਿਸੇ ਸਮੱਸਿਆ ਦੇ ਨਾਲ ਦੋ ਚਾਰ ਨਾ ਹੋਣ।
ਵਿਭਾਗ ਦੇ ਮੁਖੀ ਡਾ. ਜਸਵੀਨ ਕੌਰ ਵੱਲੋਂ ਯੂਨੀਵਰਸਿਟੀ ਦੇ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਆਦੇਸ਼ਾਂ `ਤੇ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਨੂੰ ਬੈਚ ਅਨੁਸਾਰ ਮੂਜੌਦਾ ਵਿਦਿਆਰਥੀਆਂ ਦੇ ਰੂਬਰੂ ਕਰਵਾਉਣ ਦਾ ਸਿਲਸਿਲਾ ਸੁਰੂ ਕੀਤਾ ਗਿਆ ਹੈ ਤਾਂ ਜੋ ਨਵੇਂ ਵਿਦਿਆਰਥੀ ਉਨ੍ਹਾਂ ਦੇ ਤਜ਼ਰਬਿਆਂ ਦਾ ਲਾਭ ਉਠਾਅ ਸਕਣ ਤਾਂ ਜੋ ਉਹ ਵੀ ਸਫਲਤਾ ਦੀਆਂ ਪੌੜੀਆਂ ਚੜ ਸਕਣ।ਉਨ੍ਹਾਂ ਨੇ 15 ਦੇ ਲਗਪਗ ਪਹੰੁਚੇ ਵੱਖ ਵੱਖ ਵਿਦਿਆਰਥੀਆਂ ਦੀ ਜਾਣ ਪਛਾਣ ਕਰਾਉਂਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।
ਇਸ ਉਪਰੰਤ ਹਾਜ਼ਰ ਪੁਰਾਣੇ ਵਿਦਿਆਰਥੀਆਂ ਜਿਨ੍ਹਾਂ ਦੇ ਵਿਚ ਸੁਖਜੀਤ ਪਸਰੀਚਾ, ਕਾਰਪੋਰੇਟ ਮੁੰਬਈ, ਰਜਨੀਸ਼ ਮਲਹੋਤਰਾ, ਕਾਰਪੋਰੇਟ ਚੰਡੀਗੜ੍ਹ, ਸੱਤਿਆਨ ਦਿਲਾਵਰੀ, ਇੰਟਰਪਰਿਨਿਉਰ, ਨਰਿੰਦਰ ਗੋਇਲ, ਇੰਟਰਪਰਿਨਿਉਰ ਚੰਡੀਗੜ੍ਹ, ਪ੍ਰੋ. ਰਾਕੇਸ਼ ਗੁਪਤਾ, ਆਈ.ਐਮ.ਟੀ., ਗਾਜ਼ੀਆਬਾਦ, ਮਿਸ ਸ਼ੈਲੀ ਅਰੋੜਾ (ਇੰਟਰਪਰਿਨਿਊਰ ਗੁਰੂਗ੍ਰਾਂਮ), ਮਿਸ ਰਮੀਤ ਬਖਸ਼ੀ (ਮਾਲਕ ਕਾਨੂੰਨੀ ਫਰਮ, ਚੰਡੀਗੜ੍ਹ), ਗੌਰਵ ਭਸੀਨ (ਕਾਰਪੋਰੇਟ ਮਲੇਸ਼ੀਆ), ਮਿਸ. ਹਰਪ੍ਰੀਤ ਕੌਰ (ਅਧਿਆਪਕ, ਗੁਰੂਗ੍ਰਾਮ), ਮਿਸ. ਸੁਮੀਤ ਸੰਧੂ (ਟ੍ਰੇਨਰ, ਕੋਚੀ), ਮਿਸ. ਵਰਦੀਪ ਕੌਰ (ਟ੍ਰੇਨਰ, ਕੈਲੀਫੋਰਨੀਆ ਅਮਰੀਕਾ), ਗਨਦੀਪ ਸੋਢੀ (ਵਕੀਲ, ਜਲੰਧਰ), ਸ਼੍ਰੀਮਤੀ. ਮੀਨਾਕਸ਼ੀ ਮਲਹੋਤਰਾ (ਪ੍ਰੋਫੈਸਰ, ਚੰਡੀਗੜ੍ਹ), ਜੀਵਨਜੋਤ ਸਿੰਘ (ਇੰਟਰਪਰਿਨਿਊਰ, ਚੰਡੀਗੜ੍ਹ) ਅਤੇ ਸ ਭਵਨੀਤ ਭੱਲਾ (ਕਾਰਪੋਰੇਟ, ਬੰਗਲੁਰੂ) ਸ਼ਾਮਿਲ ਸਨ, ਨੇ ਵਿਦਿਆਰਥੀਆਂ ਨੂੰ ਇਕ ਇਕ ਕਰਕੇ ਮੌਜੂਦਾ ਵਪਾਰਕ ਹਲਾਤਾਂ ਤੋਂ ਜਾਣੂ ਕਰਵਾਇਆ ਅਤੇ ਇਹ ਵੀ ਗੁਰ ਦੱਸੇ ਕਿਵੇਂ ਉਨ੍ਹਾਂ ਨੇ ਜ਼ਿੰਦਗੀ ਅਤੇ ਕੰੰਮ ਦੇ ਵਿਚ ਇਕ ਚੰਗਾ ਸੰਤੁਲਨ ਬਣਾ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣਾ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਕਿ ਇਸ ਸਮੇਂ ਕਾਰਪੋਰੇਟ ਜਗਤ ਵਿਚ ਕਿਹੜੀਆਂ ਕਿਹੜੀਆਂ ਚੁਣੌਤੀਆਂ ਹਨ ਅਤੇ ਉਨ੍ਹਾਂ ਦੇ ਲਈ ਹੁਣ ਤੋਂ ਹੀ ਉਨ੍ਹਾਂ ਨੂੰ ਮਾਨਸਿਕ ਤੌਰ `ਤ ਕਿਵੇਂ ਤਿਆਰ ਰਹਿਣਾ ਚਾਹੀਦਾ ਹੈ।
ਪੁਰਾਣੇ ਵਿਦਿਆਰਥੀਆਂ ਵੱਲੋਂ ਇਹ ਵੀ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹੋਏ ਵਿਵਹਾਰਕਤਾ ਨੂੰ ਬਰੀਕੀ ਨਾਲ ਸਮਝਣ।ਇਸ ਦਾ ਵੀ ਵਿਦਿਆਰਥੀਆਂ ਜੀਵਨ ਤੋਂ ਬਾਅਦ ਸ਼ੁਰੂ ਹੋਣ ਵਾਲੇ ਜੀਵਨ `ਤੇ ਅਸਰ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਅਨੁਭਵਾਂ ਨੂੰ ਕਿਵੇਂ ਆਪਣੇ ਵਿਦਿਆਰਥੀ ਜੀਵਨ ਦਾ ਹਿੱਸਾ ਬਣਾ ਕੇ ਅੱਗੇ ਨਿਕਲਿਆ ਜਾ ਸਕਦਾ ਹੈ, ਤੋਂ ਵੀ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਨੈਤਿਕ ਕਦਰਾਂ ਕੀਮਤਾਂ `ਤੇ ਵੀ ਪਰਪੱਕ ਰਹਿਣਾ ਚਾਹੀਦਾ ਹੈ ਅਤੇ ਲਗਨ, ਆਤਮ ਵਿਸ਼ਵਾਸ, ਮਿਹਨਤ ਅਤੇ ਦ੍ਰਿੜ ਸ਼ਕਤੀ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media