
ਅੰਮ੍ਰਿਤਸਰ, ੨ ਅਕਤੂਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾੁਨਿਰਦੇਸ਼ਾਂ ਹੇਠ ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਕਾਰਣ ਜਿਨ੍ਹਾਂ ਲੋਕਾਂ ਨੂੰ ਬਚਾ ਕੇ ਸ਼ੋ੍ਰਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ ਉਨ੍ਹਾਂ ਨੂੰ ਵਾਪਸ ਸ੍ਰੀਨਗਰ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਬਸ ਰਾਹੀਂ ਆਪਣੇ ਖਰਚੇ ਤੇ ਭੇਜਿਆ ਅਤੇ ਪ੍ਰਤੀ ਵਿਅਕਤੀ ੧ੁ੧ ਹਜ਼ਾਰ ਰੁਪਏ ਨਗਦ ਸਹਾਇਤਾ ਵੀ ਦਿੱਤੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਕੀਤਾ। ਇਹ ਰਕਮ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸz: ਮਨਜੀਤ ਸਿੰਘ ਨੇ ਤਕਸੀਮ ਕੀਤੀ। ਸz: ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਹਦਾਇਤਾਂ ਦੇਂਦੇ ਹੋਏ ਕਿਹਾ ਗਿਆ ਹੈ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਜੋ ਪ੍ਰੌਫਾਰਮੇ ਗੁਰਦੁਆਰਾ ਸ਼ਹੀਦ ਬੁੰਗਾ, ਬਡਗਾਮ ਵਿਖੇ ਹੜ੍ਹੁਪੀੜ੍ਹਤ ਲੋਕਾਂ ਦੇ ਮੁੜ ਵਸੇਬੇ ਲਈ ਤਕਸੀਮ ਕੀਤੇ ਜਾ ਰਹੇ ਹਨ ਉਹ ਪ੍ਰੋਫਾਰਮੇ ਓਥੋਂ ਲੈ ਕੇ ਭਰ ਕੇ ਦਿੱਤੇ ਜਾਣ। ਸz: ਬੇਦੀ ਨੇ ਜੰਮੂੁਕਸ਼ਮੀਰ ਜਾਣ ਵਾਲੇ ਲੋਕਾਂ ਦੀ ਸੂਚੀ ਦੇਂਦਿਆਂ ਕਿਹਾ ਕਿ ਇਨ੍ਹਾਂ ਵਿੱਚ ਕ੍ਰਿਸ਼ਨ ਸਿੰਘ ਸਪੁੱਤਰ ਸz: ਗੰਡਾ ਸਿੰਘ ਵਾਸੀ ਇੰਦਰਾ ਨਗਰ, ਹੋਟਲ ਹਮਰਾਜ, ਸ੍ਰੀਨਗਰ, ਪਰਵਿੰਦਰ ਸਿੰਘ, ਇੰਦਰਾ ਨਗਰ, ਸ੍ਰੀਨਗਰ, ਬੀਬੀ ਸਤਿੰੰਦਰਜੀਤ ਕੌਰ ਸੁਪੱਤਨੀ ਸz: ਰਜਿੰਦਰ ਸਿੰਘ, ਇੰਦਰਾ ਨਗਰ, ਸ੍ਰੀਨਗਰ, ਬੀਬੀ ਅਮਨਦੀਪ ਕੌਰ ਸੁਪੱਤਨੀ ਸz: ਜਤਿੰਦਰ ਸਿੰਘ ਕੁਰਸ਼ੂ ਰਾਜਭਾਗ, ਸ੍ਰੀਨਗਰ, ਬੀਬੀ ਮਨਪ੍ਰੀਤ ਕੌਰ ਸੁਪੱਤਨੀ ਸz: ਰਜਿੰਦਰ ਸਿੰਘ ਗੋਗਲੀ ਬਾਗ, ਸ੍ਰੀਨਗਰ, ਮਨਿੰਦਰ ਸਿੰਘ ਸੁਪੁੱਤਰ ਸz: ਅਜੀਤ ਸਿੰਘ ਪਬਲਿਕ ਬਾਗ, ਸ਼ਿਵਪੁਰਾ, ਸ੍ਰੀਨਗਰ, ਗੁਲਾਮ ਹਸਨ ਸਪੁੱਤਰ ਮਮਦੂ, ਬਡਗਾਮ, ਸ੍ਰੀਨਗਰ, ਜਸਮੀਤ ਸਿੰਘ ਸਪੁੱਤਰ ਸz: ਮੋਹਨ ਸਿੰਘ ਬਾਲਗਾਰਡਨ, ਸ੍ਰੀਨਗਰ, ਗੁਰਪ੍ਰੀਤ ਸਿੰਘ ਸਪੁੱਤਰ ਸz: ਸਤਪਾਲ ਸਿੰਘ ਮਹਿਜੂਰ ਨਗਰ, ਸ੍ਰੀਨਗਰ, ਤੇਜਿੰਦਰ ਸਿੰਘ ਸਪੁੱਤਰ ਸz: ਰਵੇਲ ਸਿੰਘ, ਜਵਾਹਰ ਨਗਰ, ਸ੍ਰੀਨਗਰ, ਗੈਬਰ ਸਿੰਘ ਸਪੁੱਤਰ ਸz: ਅਜੀਤ ਸਿੰਘ ਜਵਾਹਰ ਨਗਰ, ਸ੍ਰੀਨਗਰ, ਬੀਬੀ ਰਜਿੰਦਰ ਕੌਰ ਸੁਪੱਤਨੀ ਸz: ਪ੍ਰਿਤਪਾਲ ਸਿੰਘ ਮਹਿਜੂਰ ਨਗਰ, ਸ੍ਰੀਨਗਰ, ਬਿਕਰਮਜੀਤ ਸਿੰਘ ਸਪੁੱਤਰ ਸz: ਹਰਜੀਤ ਸਿੰਘ, ਤੁਲਸੀਬਾਗ, ਸ੍ਰੀਨਗਰ ਦੇ ਨਾਮ ਸ਼ਾਮਲ ਹਨ।
ਸz: ਬੇਦੀ ਨੇ ਦੱਸਿਆ ਕਿ ਜੰਮੂੁਕਸ਼ਮੀਰ ਵਿੱਚ ਕੁਦਰਤੀ ਕਹਿਰ ਕਾਰਣ ਆਏ ਹੜ੍ਹਾਂ ਵਿੱਚ ਬਰਬਾਦ ਹੋਏ ਲੋਕਾਂ ਨੂੰ ਪਹਿਲੇ ਦਿਨ ਤੋਂ ਹੀ ਸ਼ੋ੍ਰਮਣੀ ਕਮੇਟੀ ਰਾਹਤ ਸਮੱਗਰੀ ਦੇ ਨਾਲ ਨਾਲ ਸਰਦੀਆਂ ਤੇ ਗਰਮੀਆਂ ਦੇ ਕੱਪੜੇ, ਬਿਸਤਰੇ, ਦਵਾਈਆਂ ਅਤੇ ਡਾਕਟਰੀ ਸਹਾਇਤਾ ਬਿਲਕੁੱਲ ਫ੍ਰੀ ਦੇ ਰਹੀ ਹੈ ਅਤੇ ਉਦੋਂ ਤੱਕ ਦੇਂਦੀ ਰਹੇਗੀ ਜਦੋਂ ਤੱਕ ਉਹ ਆਪਣੇ ਆਪ ਦੇ ਸਮਰੱਥ ਨਹੀਂ ਹੋ ਜਾਂਦੇ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ/ਕਾਲਜਾਂ ਵਿੱਚ ਪੜ੍ਹ ਰਹੇ ਜੰਮੂੁਕਸ਼ਮੀਰ ਦੇ ਹੜ੍ਹ ਪੀੜਤ ਲੋਕਾਂ ਦੇ ਬੱਚੁੇਬੱਚੀਆਂ ਨੂੰ ੫ੁ੫ ਹਜ਼ਾਰ ਰੁਪਏ ਜੇਬ੍ਹ ਖਰਚ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾੁਸਿਮਰਨ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਦੇਸ਼ ਤੇ ਬਣੀ ਹਰ ਮੁਸੀਬਤ ਸਮੇਂ ਬਿਨਾਂ ਕਿਸੇ ਭੇਦੁਭਾਵ ਦੇ ਪੀੜਤਾਂ ਦੀ ਮਦਦ ਕਰਦੀ ਰਹੀ ਹੈ ਤੇ ਕਰਦੀ ਰਹੇਗੀ।ਇਸ ਮੌਕੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸz: ਮੁਖਤਾਰ ਸਿੰਘ ਕੋਹਾੜਕਾ ਖਜਾਨਚੀ, ਸz: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਆਦਿ ਹਾਜ਼ਰ ਸਨ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media