Sunday, September 20, 2026

ਕਵੀ ਦਰਬਾਰ ‘ਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 5 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਿਰਪਾਲ ਸਿੰਘ ਜਵੰਧਾ ਦੀ PPNJ0502202002ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਸਭ ਤੋਂ ਪਹਿਲਾਂ ਸ਼ੋਕ ਮਤੇ ਦੌਰਾਨ ਸੁਰਜੀਤ ਹਾਂਸ, ਜਸਵੰਤ ਸਿੰਘ ਕੰਵਲ, ਇੰਦਰ ਸਿੰਘ ਖਾਮੋਸ਼, ਸੁਰਜੀਤ ਸਿੰਘ ਢਿੱਲੋਂ ਅਤੇ ਦਲੀਪ ਕੌਰ ਟਿਵਾਣਾ ਮਹਾਨ ਸਾਹਿਤਕਾਰਾਂ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
           ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਰਵੀ ਨਿਰਦੋਸ਼, ਜਗਦੇਵ ਸ਼ਰਮਾ, ਮੂਲ ਚੰਦ ਸ਼ਰਮਾ, ਪਰਮਜੀਤ ਦਰਦੀ, ਰਾਜਿੰਦਰ ਸਿੰਘ ਰਾਜਨ, ਗੁਰਦਿਆਲ ਨਿਰਮਾਣ, ਗੁਰਮੀਤ ਸੋਹੀ, ਸੁਖਦੇਵ ਪੇਂਟਰ, ਲਖਵੀਰ ਕੌਲਸੇੜੀ, ਜਗਰੂਪ ਸਿੰਘ ਦਰੋਗੇਵਾਲ, ਮਾਨ ਸਿੰਘ ਮਾਨਾਂ, ਸੁਖਵਿੰਦਰ ਮੂਲੋਵਾਲ, ਮੰਗਲ ਦਾਸ ਮੂਲੋਵਾਲ, ਜਗਸੀਰ ਮੂਲੋਵਾਲ, ਵਰਿੰਦਰ ਸ਼ਰਮਾਂ, ਸੁਰਿੰਦਰ ਅਜਨਬੀ, ਅਮਨ ਕੁਮਾਰ, ਸ਼ੈਲੇਂਦਰ ਗਰਗ, ਕਿਰਪਾਲ ਸਿੰਘ ਜਵੰਧਾ, ਰਣਜੀਤ ਸਿੰਘ ਅਜਾਦ ਕਾਂਝਲਾ, ਜਗਸੀਰ ਸਿੰਘ, ਗੁਰਜੰਟ ਸਿੰਘ, ਅਮਨਦੀਪ ਸਿੰਘ ਅਤੇ ਕੁਲਜੀਤ ਧਵਨ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply