ਲੌਂਗੋਵਾਲ, 5 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਾਦਲ ਪਰਿਵਾਰ ਵਲੋਂ ਬੀਤੇ ਦਿਨ ਸੰਗਰੂਰ ਵਿਖੇ ਕੀਤੀ ਗਈ ਰੈਲੀ ਵਿੱਚ ਨੌਜਵਾਨ ਵਰਗ ਦੀ
ਗੈਰਮੌਜ਼ੂਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਰਵੱਈਏ ਤੋਂ ਬਿਲਕੁੱਲ ਵੀ ਖ਼ੁਸ਼ ਨਹੀਂ ਹਨ।ਉਹ ਅਕਾਲੀ ਦਲ ਅੰਦਰ ਸਿਧਾਂਤਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਪਾਰਟੀ ‘ਚ ਰਹਿ ਕੇ ਲੜਾਈ ਲੜ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨਾਲ ਚੱਟਾਨ ਵਾਂਗ ਖੜ੍ਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁੱਝ ਦਿਨ ਪਹਿਲਾਂ ਢੀਂਡਸਾ ਪਰਿਵਾਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨ ਦੇ ਰੋਸ ਵਜੋਂ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਐਡਵੋਕੇਟ ਜਗਦੀਪ ਸਿੰਘ ਜੌਲੀ ਸੰਧੂ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਾਰਟੀ ਦੇ ਹਿੱਤਾਂ ਲਈ ਸਿਧਾਂਤਕ ਲੜਾਈ ਸ਼ੁਰੂ ਕਰਕੇ ਪਾਰਟੀ ਨੂੰ ਲੋਕਾਂ ਦੀ ਪਾਰਟੀ ਬਣਾਉਣ ਲਈ ਬੀੜਾ ਚੁੱਕਿਆ ਹੈ।ਢੀਂਡਸਾ ਪਰਿਵਾਰ ਨੇ ਸਿਆਸਤ ਦੇ ਸਿਖਰ ਦੇ ਅਹੁਦਿਆਂ `ਤੇ ਰਹਿ ਕੇ ਵੀ ਆਪਣਾ ਸਿਆਸੀ ਦਾਮਨ ਪਾਕ ਸਾਫ਼ ਰੱਖਿਆ, ਜਦੋਂ ਕਿ ਦੂਜੇ ਪਾਸੇ ਪਾਰਟੀ ਨੂੰ ਨਿੱਜੀ ਜਾਇਦਾਦ ਸਮਝਣ ਵਾਲੇ ਇੱਕ ਪਰਿਵਾਰ ਤੇ ਉਸ ਦੇ ਮੁੱਠੀ ਭਰ ਚਾਪਲੂਸਾਂ ਦਾ ਹਰ ਕਿਸਮ ਦੇ ਮਾਫ਼ੀਏ ਵਿੱਚ ਨਾਮ ਬੋਲਦਾ ਹੈ।ਉਨ੍ਹਾਂ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਹੰਕਾਰ ਤੇ ਹੈਕੜਬਾਜ਼ੀ ਨੂੰ ਛੱਡ ਕੇ ਸ਼਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਪ੍ਰਧਾਨਗੀ ਦੇ ਪਦ ਤੋਂ ਅਸਤੀਫਾ ਦੇ ਕੇ ਆਪਣੀਆਂ ਪਿੱਛਲੀਆਂ ਗਲਤੀਆਂ ਲਈ ਮੁਆਫ਼ੀ ਮੰਗਣ ਨਹੀਂ ਤਾਂ ਆਉਣ ਵਾਲੇ ਸਮੇਂ `ਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ `ਤੇ ਆਉਣ ਤੋਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਬਚਾਅ ਸਕਣਗੇ।
ਇਸ ਮੌਕੇ ਬਰਕਾਰ ਸਿੰਘ ਬਾਬਾ ਬਾਬਾ ਭੂਟਾਲ ਕਲਾਂ, ਬਲਜਿੰਦਰ ਸਿੰਘ ਜੌਲੀ, ਜਸਵਿੰਦਰ ਸਿੰਘ ਬਖੋਰਾ, ਨੈਬ ਸਿੰਘ ਬਖੋਰਾ, ਹਰਜਿੰਦਰ ਸਿੰਘ ਕਾਲਾ ਰਾਮਗੜ੍ਹ, ਦੀਪੀ ਸੰਧੂ, ਵਰਿੰਦਰ ਸਿੰਘ ਧੱਕੜ ਸਾਬਕਾ ਸਰਪੰਚ, ਕੁਲਤੇਜ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ, ਹਰਜਿੰਦਰ ਸਿੰਘ ਰੰਧਾਵਾ, ਪਰਮਜੀਤ ਸਿੰਘ ਰੰਧਾਵਾ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media