Monday, August 24, 2026

ਖ਼ਾਲਸਾ ਕਾਲਜ ਵਿਖੇ ਬਸੰਤ ਉਤਸਵ ‘ਰਾਗ ਰੰਗ 2020’ ਦਾ ਆਯੋਜਨ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ਼ ਵਿਖੇ ਫਾਈਨ ਆਰਟ ਅਤੇ ਸੰਗੀਤ ਵਿਭਾਗ ਨੇ ਬਸੰਤ ਉਤਸਵ ‘ਰਾਗ PPNJ0502202012ਰੰਗ 2020’ ਦਾ ਆਯੋਜਨ ਕੀਤਾ।ਇਸ ਪ੍ਰੋਗਰਾਮ ’ਚ ਅਲੱਗ-ਅਲੱਗ ਵਿਭਾਗ ਦੇ ਵਿਦਿਆਰਥੀਆਂ ਨੇ ਗੀਤ-ਗਜ਼ਲ, ਲੋਕ ਗੀਤ ਅਤੇ ਦੋਗਾਣੇ ਪੇਸ਼ ਕੀਤੇ।ਇਸ ਤੋਂ ਇਲਾਵਾ ਪੇਟਿੰਗ, ਰੰਗੋਲੀ, ਇੰਟਾਲੇਸ਼ਨ ਅਤੇ ਫ਼ੋਟੋਗ੍ਰਾਫ਼ੀ ’ਚ ਵੀ ਭਾਗ ਲਿਆ ।
            ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਬਸੰਤ ਖੇੜੇ ਦਾ ਅਤੇ ਨਵੀਂ ਸ਼ੁਰੂਆਤ ਦਾ ਮੌਸਮ ਹੈ, ਨੌਜਵਾਨ ਵਿਦਿਆਰਥੀ ਸਮਾਜ ਦੇ ਖੇੜੇ ਦਾ ਸੂਚਕ ਹਨ।ਨੌਜਵਾਨ ਵਿਦਿਆਰਥੀਆਂ ’ਚ ਨਵੇਂ ਵਿਚਾਰਾਂ ਦੇ ਫੁੱਲ ਖਿੜ੍ਹਦੇ ਹਨ ਅਤੇ ਵਿੱਦਿਅਕ ਅਦਾਰਿਆਂ ਦਾ ਫ਼ਰਜ਼ ਹੈ ਕਿ ਇਸ ਨਵੀ ਪੌਂਧ ਨੂੰ ਸਿੰਜ਼ਿਆ ਜਾਵੇ।ਉਨ੍ਹਾਂ ਦਾ ਸਵਾਗਤ ਕਰਦਿਆਂ ਹੋਇਆ ਇੰਚਾਰਜ਼ ਡਾ. ਸੁਰਜੀਤ ਕੌਰ ਨੇ ਵਿਭਾਗਾਂ ਦੇ ਸਾਰੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਆਯੋਜਿਤ ਕਰਨ ਦੀ ਵਧਾਈ ਦਿੱਤੀ।ਸੰਗੀਤ ਵਿਭਾਗ ਪ੍ਰੋਫੈਸਰ ਹਰਲੀਨ ਕੌਰ, ਡਾ. ਜਤਿੰਦਰ ਸਿੰਘ, ਪ੍ਰੋ. ਰੋਜ਼ੀ ਅਤੇ ਫਾਈਨ ਆਰਟਸ ਵਿਭਾਗ ਦੇ ਪ੍ਰੋ. ਮਹਿਤਾਬ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਗੁਰਵਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੁੰਦਰ ਪੇਸ਼ਕਾਰੀ ਲਈ ਤਿਆਰ ਕੀਤਾ।ਉਘੇ ਸੰਗੀਤਕਾਰ ਵਿਵੇਕ ਮਹਾਜਨ, ਡਾ. ਸੁਧਾ, ਕੁਲਦੀਪ ਸਿੰਘ ਅਤੇ ਪ੍ਰੋ. ਮਲਕੀਤ ਸਿੰਘ ਨੇ ਜੱਜ ਦੀਆਂ ਸੇਵਾਵਾਂ ਦਿੱਤੀਆਂ।
         ਇਸ ਪ੍ਰੋਗਰਾਮ ’ਚ ਕਾਲਜ ਰਜ਼ਿਸਟਰਾਰ ਪ੍ਰੋ. ਦੇਵਿੰਦਰ ਸਿੰਘ, ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ, ਕਾਮਰਸ ਵਿਭਾਗ ਦੇ ਮੁੱਖੀ ਡਾ. ਅਵਤਾਰ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਡਾ. ਸਵਰਾਜ ਕੌਰ ਵੀ ਮੌਜੂਦ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply