Monday, October 26, 2026

ਬਿਰਧ ਔਰਤ ਨੂੰ ਸਿਵਲ ਹਸਪਤਾਲ ਵਿਖੇ ਖੋਲੇ ਗਏ ਵਨ ਸਟੋਪ ਸੈਂਟਰ ‘ਚ ਦਾਖਲ ਕਰਵਾਇਆ

ਪਠਾਨਕੋਟ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਬਾਠ ਸਾਹਿਬ ਵਿਖੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਖੋਲੇ ਗਏ ਲੀਗਲ ਏਡ ਕਲੀਨਿਕ PPNJ0502202013ਵਿੱਚ ਪੈਰਾ ਲੀਗਲ ਵਲੰਟੀਅਰ ਵਜੋਂ ਨਿਯੁਕਤ ਸ਼੍ਰੀਮਤੀ ਕੁਲਵਿੰਦਰ ਕੋਰ ਨੇ ਦਫਤਰ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਿਖੇ ਸੂਚਨਾ ਦਿੱਤੀ ਕਿ ਸ੍ਰੀ ਬਾਠ ਸਾਹਿਬ ਦੇ ਲੀਗਲ ਏਡ ਕਲੀਨਿਕ ਦੇ ਵਿੱਚ ਮਜੀਠਾ (ਅੰਮ੍ਰਿਤਸਰ) ਦੀ ਰਹਿਣ ਵਾਲੀ ਸ਼੍ਰੀਮਤੀ ਜਗੀਰ ਕੋਰ ਘਰ ਪਰਿਵਾਰ ਤੋਂ ਪਰੇਸ਼ਾਨ ਹੋਣ ਕਰਕੇ ਕਿ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦੀ ਹੈ।ਇਸ ਸਬੰਧ ਵਿੱਚ ਮਾਨਯੋਗ ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਹੁਕਮਾਂ ਅਨੁਸਾਰ ਜਤਿੰਦਰ ਪਾਲ ਸਿੰਘ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸ੍ਰੀ ਬਾਠ ਸਾਹਿਬ ਵਿਖੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਖੋਲੇ ਗਏ ਲੀਗਲ ਏਡ ਕਲੀਨਿਕ ਦਾ ਦੋਰਾ ਕਰਕੇ ਉਕਤ ਬਿਰਧ ਔਰਤ ਨਾਲ ਮਿਲ ਕੇ ਗੱਲਬਾਤ ਕੀਤੀ ਤਾਂ ਉਸ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਦਿਆਂ ਕੋਲੋਂ ਪਰੇਸ਼ਾਨ ਹੈ ਤੇ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦੀ ਹੈ।ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਿਲ੍ਹਾ ਸੋਸ਼ਲ ਸਕਿਉਰਟੀ ਅਫਸਰ ਪਠਾਨਕੋਟ ਨਾਲ ਗੱਲ ਕਰਨ ‘ਤੇ ਉਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।ਵਿਭਾਗ ਵਲੋਂ ਭੇਜੇ ਗਏ ਕਰਮਚਾਰੀ ਹਰਪਿੰਦਰ ਸਿੰਘ ਦਫਤਰ ਜਿਲ੍ਹਾ ਸੋਸ਼ਲ ਸਕਿਉਰਟੀ ਪਠਾਨਕੋਟ ਵਲੋਂ ਉਕਤ ਬਿਰਧ ਔਰਤ ਨੂੰ ਸਿਵਲ ਹਸਪਤਾਲ ਵਿਖੇ ਖੋਲੇ ਗਏ ਵਨ ਸਟੋਪ ਸੈਂਟਰ ਵਿਖੇ ਦਾਖਲ ਕਰਵਾ ਕੇ ਉਸ ਦਾ ਮੈਡੀਕਲ ਚੈਕਅਪ ਕਰਵਾਇਆ ਗਿਆ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …

Leave a Reply