Wednesday, September 23, 2026

ਮੈਡਮ ਦਾਮਨ ਬਾਜਵਾ ਵਲੋਂ ਪਿੰਡ ਮੰਡੇਰ ਖ਼ੁਰਦ ਲਈ ਗਰਾਂਟ ਜਾਰੀ

ਲੌਂਗੋਵਾਲ, 7 ਫਰਵਰੀ (ਜਗਸੀਰ ਲੌਂਗੋਵਾਲ ) – ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਪਿੰਡ ਮੰਡੇਰ ਖ਼ੁਰਦ ਦੇ ਵਿਕਾਸ ਕਾਰਜਾਂ PPNJ0702202007ਲਈ 3 ਲੱਖ 18 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ।ਯੂਥ ਆਗੂ ਗੁਰਸੇਵਕ ਸਿੰਘ ਵਿੱਕੀ ਦੀ ਅਗਵਾਈ ਹੇਠ ਪਿੰਡ ਮੰਡੇਰ ਖ਼ੁਰਦ ਵਿਖੇ ਕਰਵਾਏ ਗਏ ਜਨਤਕ ਸਮਾਗਮ ਦੌਰਾਨ ਹਲਕਾ ਇੰਚਾਰਜ਼ ਦਾਮਨ ਬਾਜਵਾ ਨੇ ਗਰਾਂਟ ਦਾ ਚੈਕ ਸਰਪੰਚ ਗੁਰਬਖਸ਼ੀਸ਼ ਸਿੰਘ ਭੋਲਾ ਅਤੇ ਪੰਚਾਇਤ ਨੂੰ ਭੇਟ ਕੀਤਾ।ਮੈਡਮ ਬਾਜਵਾ ਨੇ ਕਿਹਾ ਕਿ ਗਰਾਮ ਪੰਚਾਇਤ ਦੀ ਮਿਹਨਤ ਸਦਕਾ ਪਿੰਡ ਤਰੱਕੀ ਵੱਲ ਜਾ ਰਿਹਾ ਹੈ।
                ਇਸ ਮੌਕੇ ਗੁਰਮੀਤ ਸਿੰਘ, ਅਰਵਿੰਦਰ ਕੌਰ, ਪਾਲ ਕੌਰ, ਜੋਗਿੰਦਰ ਕੌਰ, ਸੁਖਚੈਨ ਸਿੰਘ, ਭੀਮਾ ਸਿੰਘ, ਅੰਮ੍ਰਿਤਪਾਲ ਸਿੰਘ (ਸਾਰੇ ਪੰਚ), ਪੰਚਾਇਤ ਸਕੱਤਰ ਜਗਰੂਪ ਸਿੰਘ, ਸੁਖਦੇਵ ਸਿੰਘ ਨਰੇਗਾ ਸਕੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply