ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸਰਤਾਜ ਸਿੰਘ ਚਹਿਲ ਆਈ.ਪੀ.ਐਸ ਏ.ਡੀ.ਸੀ.ਪੀ ਹੈਡਕੁਆਟਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਮੁਹਿੰਮ ਦੀ ਲੜੀ ਤਹਿਤ ਸਾਂਝ ਕੇਦਰ ਦੱਖਣੀ ਵਲੋ ਸਰਕਾਰੀ ਸੀਨ: ਸੰਕੈ: ਸਕੂਲ (ਲੜਕੀਆਂ), ਸੁਲਤਾਨਵਿੰਡ ਪਿੰਡ ਵਿਖੇ ”ਹਿੰਮਤ ਦੀ ਅਵਾਜ਼” ਤਹਿਤ ਸ਼ਿਕਾਇਤ/ਸੁਝਾਅ ਬਾਕਸ ਲਗਾਇਆ ਗਿਆ।ਸਾਂਝ ਕੇਦਰ, ਦੱਖਣੀ ਦੇ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ, ਏ.ਐਸ.ਆਈ ਸ਼ੁਸ਼ੀਲ ਕੁਮਾਰ ਵਿਸ਼ੇਸ਼ ਤੌਰ ‘ਤੇ ਸਕੂਲ ਪਹੁੰਚੇ।
ਸੈਮੀਨਰ ਦੌਰਾਨ ਇੰਸਪੈਕਟਰ ਪਰਮਜੀਤ ਸਿੰਘ ਨੇ ਵਿਦਿਆਰਥਣਾ ਨੂੰ ਸਾਂਝ ਕੇਦਰ ਸੇਵਾਵਾਂ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ, ਔਰਤਾਂ ਖਿਲਾਫ ਘਰੇਲੂ ਅਹਿੰਸਾ, ਨਸ਼ਿਆਂ ਦੀ ਬੁਰਾਈ, ਸ਼ਕਤੀ ਐਪ, ਪਿੱਕ ਐਡ ਡਰਾਪ ਸਰਵਿਸ, ਟ੍ਰੈਫਿਕ ਦੇ ਨਿਯਮਾਂ ਬਾਰੇ, ਨਵੇਂ ਜਾਰੀ ਹੋਏ ਮੋਟਰ ਵਹੀਕਲ ਐਕਟ ਸਬੰਧੀ ਅਤੇ ਪੰਜਾਬ ਸਰਕਾਰ/ਪੰਜਾਬ ਪੁਲਿਸ ਵਲੋਂ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾ/ਐਪ ਜਿਵੇ ਕਿ ਸ਼ਕਤੀ ਐਪ, ਪਿੱਕ ਐਡ ਡਰਾਪ ਸਰਵਿਸ (ਨੰਬਰ: 97811-30454), ਐਮਰਜੈਸੀ ਨੰਬਰ 112, 1091, 97811-01091 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾ ਦੱਸਿਆ ਕਿ ਕਮਿਸ਼ਨਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਇਹ ”ਹਿੰਮਤ ਦੀ ਅਵਾਜ਼” ਦੇ ਬਾਕਸ ਸ਼ਹਿਰ ਦੇ 25 ਸਕੂਲਾਂ/ਕਾਲਜਾਂ ਵਿੱਚ ਲਗਾਏ ਜਾਣੇ ਹਨ।ਹੁਣ ਤੱਕ 08 ਸਕੂਲਾਂ/ਕਾਲਜਾਂ ਵਿੱਚ ਇਹ ਬਾਕਸ ਲਗਾਏ ਜਾ ਚੁੱਕੇ ਹਨ ਅਤੇ ਇੱਕ ਹਫਤੇ ਦੇ ਦੌਰਾਨ ਬਾਕੀ ਰਹਿੰਦੇ ਸਕੂਲਾਂ/ਕਾਲਜਾਂ ਵਿੱਚ ਵੀ ਇਹ ਬਾਕਸ ਲਗਾ ਦਿੱਤੇ ਜਾਣਗੇ।ਉਹਨਾ ਵਿਦਿਆਰਥਣਾਂ ਨੂੰ ਬੇਝਿਜਕ ਹੋ ਕੇ ਇੰਨਾਂ ਸ਼ਿਕਾਇਤ ਬਕਸਿਆਂ ਦੀ ਵਰਤੋ ਕਰਨ ਦੀ ਅਪੀਲ ਕੀਤੀ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਬੀਰ ਸਿੰਘ, ਸਕੂਲ ਸਟਾਫ ਅਤੇ ਕਰੀਬ 800 ਵਿਦਿਆਰਥਣਾਂ ਹਾਜ਼ਰ ਸਨ।ਅਖੀਰ ‘ਚ ਵਿਦਿਆਰਥਣਾ ਵਲੋਂ ਕੀਤੇ ਗਏ ਸਵਾਲਾਂ ਦੇ ਜੁਵਾਬ ਵੀ ਦਿੱਤੇ ਗਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …