Sunday, November 15, 2026

ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ‘ਚ ਲੱਡੂ ਵੰਡੇ ਗਏ

ਭੀਖੀ, 13 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ `ਚ ਹੋਈ ਹੂੰਝਾ ਫੇਰ ਜਿੱਤ `ਤੇ ਪਾਰਟੀ ਵਰਕਰਾਂ PPNJ1302202018ਵਲ਼ੋਂ ਲੱਡੂ ਵੰਡੇ ਗਏ ਅਤੇ ਜੇਤੂ ਮਾਰਚ ਕੱਢ ਕੇ ਖੁਸ਼ੀ ਮਨਾਈ ਗਈ।ਸਥਾਨਕ ਸ਼ਹਿਰ `ਚ ਵਲੰਟੀਅਰਾਂ ਨੇ ਢੋਲ ਦੀ ਤਾਲ `ਤੇ ਨਾਚ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ।ਮਾਸਟਰ ਵਰਿੰਦਰ ਸੋਨੀ ਕਿਹਾ ਕਿ ਇਸ ਜਿੱਤ ਨਾਲ ਪੰਜਾਬ `ਚ ਮੁੜ ਤੋਂ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਬਣੇਗੀ।ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਵਿਕਾਸ ਨੂੰ ਵੋਟ ਪਾਈ ਹੈ ਤੇ ਹੁਣ ਇਹ ਹਵਾ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ `ਚ ਹਨੇਰੀ ਬਣ ਕੇ ਚੱਲੇਗੀ।
ਡਾ: ਵਿਜੈ ਸਿੰਗਲਾ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਦਾਤੇਵਾਸ ਜਿਲ੍ਹਾ ਪ੍ਰਧਾਨ ਜਿੱਤ ਦੀ ਖੁਸ਼ੀ ਸਾਂਝੀ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਤੇ ਸਿਕੰਦਰ ਸਿੰਘ, ਸ਼ਿੰਦਾ ਸਿੰਘ, ਕੁਲਵੰਤ ਸਿੰਘ, ਮਾਨਕ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ ਖਿੱਲਣ, ਸੰਸਾਰ ਸਿੰਘ ਖਿੱਲਣ, ਮਲਕੀਤ ਸਿੰਘ ਧਲੇਵਾਂ, ਜਗਤਾਰ ਸਿੰਘ ਖੀਵਾ, ਪ੍ਰਗਟ ਸਿੰਘ ਗੁੜਥੜੀ, ਸੰਦੀਪ ਸਮਾਉਂ, ਅਮ੍ਰਿਤ ਸਿੰਘ ਅਤੇ ਜੱਸੀ ਭੀਖੀ ਮੋਜੂਦ ਸਨ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …