ਗੋਲਡ ਮੈਡਲਿਸਟ ਲੈਣਗੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ – ਰਾਜਾ/ਪ੍ਰਦੀਪ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ਾਂ ਦੇ ਤਾਈਕਵਾਂਡੋ ਇੰਟਰ ਕਾਲਜ ਦੇ ਮੁਕਾਬਲਿਆਂ ਦੌਰਾਨ ਪੁਰਸ਼ ਵਰਗ ਦਾ ਚੈਂਪੀਅਨ ਤਾਜ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਦੇ ਸਿਰ ਜਦੋਂ ਕਿ ਮਹਿਲਾ ਵਰਗ ਦਾ ਚੈਂਪੀਅਨ ਤਾਜ ਐਚ.ਐਮ.ਵੀ ਕਾਲਜ ਜਲੰਧਰ ਦੇ ਸਿਰ ਸੱਜਿਆ।ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਸੁਖਦੇਵ ਸਿੰਘ ਦੀ ਅਗਵਾਈ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੇ ਪ੍ਰਬੰਧਾਂ ਹੇਠ ਇੰਚਾਰਜ ਕੋਚ ਹਰਮੀਤ ਸਿੰਘ ਰਾਜਾ ਦੀ ਦੇਖ-ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਵਿੱਚ ਜੀ.ਐਲ.ਡੀ.ਯੂ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ 8 ਜ਼ਿਲ੍ਹਿਆਂ ਦੇ ਸੈਂਕੜੇ ਮਹਿਲਾ-ਪੁਰਸ਼ ਤਾਇਕਵਾਂਡੋ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕੀਤਾ।ਜਿਸ ਦੌਰਾਨ ਮਹਿਲਾਵਾਂ ਦੇ ਵਰਗ ਵਿੱਚ 20 ਅੰਕ ਹਾਸਲ ਕਰਕੇ ਐਚ.ਐਮ.ਵੀ ਕਾਲਜ ਜਲੰਧਰ ਦੀ ਟੀਮ ਮੋਹਰੀ ਰਹੀ। 18 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਫਰਸਟ ਰਨਰਜਅੱਪ ਅਤੇ 8 ਅੰਕ ਹਾਸਲ ਕਰਕੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਸੈਕੰਡ ਰਨਰਜ਼ਅੱਪ ਬਣਿਆ।ਪੁਰਸ਼ਾਂ ਦੇ ਵਰਗ ਵਿੱਚ 31 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਪਹਿਲੇ, 11 ਅੰਕ ਹਾਸਲ ਕਰਕੇ ਜੀ.ਐਨ.ਡੀ.ਯੂ ਕੈਂਪਸ ਦੂਜ਼ੇ ਅਤੇ 11 ਅੰਕ ਹਾਂਸਲ ਕਰਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੀਜੇ ਸਥਾਨ ‘ਤੇ ਰਹੇ।ਇੰਚਾਰਜ ਕੋਚ ਹਰਮੀਤ ਸਿੰਘ ਤੇ ਟੀ.ਡੀ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗੋਲਡ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਨਾਰਥ ਜੋਨ ਤੇ ਆਲ ਇੰਡੀਆ ਇੰਟਰਵਰਸਿਟੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।ਉਨ੍ਹਾਂ ਦੱਸਿਆ ਕਿ ਬੇਮਿਸਾਲ ਇੰਟਰ ਕਾਲਜ ਖੇਡ ਪ੍ਰਤੀਯੋਗਤਾ ਦੇ ਆਯੋਜਨ ਲਈ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਅਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਵਧਾਈ ਦੇ ਪਾਤਰ ਹਨ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਖੇਡ ਪ੍ਰਬੰਧਕਾਂ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਖਾਲਸਾ ਕਾਲਜ ਦੇ ਖੇਡ ਡਾਇਰੈਕਟਰ ਪ੍ਰੋ. ਡਾ. ਦਲਜੀਤ ਸਿੰਘ, ਐਲ.ਕੇ.ਸੀ ਜਲੰਧਰ ਦੇ ਖੇਡ ਡਾਇਰੈਕਟਰ ਪ੍ਰੋ. (ਡਾ.) ਜਸਪਾਲ ਸਿੰਘ, ਕੋਚ ਰਣਜੀਤ ਸਿੰਘ ਸੰਧੂ, ਕੋਚ ਲਕਸ਼ਮਨ, ਕੋਚ ਬਚਨਪਾਲ ਸਿੰਘ, ਕੋਚ ਦਵਿੰਦਰ ਸਿੰਘ, ਕੋਚ ਬਲਦੇਵ ਰਾਜ, ਕੋਚ ਰਾਜਕੁਮਾਰ ਸਾਹੂ, ਕੋਚ ਹਰਮੀਤ ਸਿੰਘ ਪੀ.ਏ.ਪੀ, ਸਵਿਤਾ ਕੁਮਾਰੀ, ਸ਼ਮਸ਼ੇਰ ਸਿੰਘ ਵਡਾਲੀ, ਬਿੱਟੂ ਮਾਹਲ, ਕਸ਼ਿਸ਼ ਮਲਿਕ, ਸ਼ਿਲਪਾ ਥਾਪਾ, ਕੁਨਾਲ ਆਦਿ ਹਾਜ਼ਰ ਸਨ।