Wednesday, August 26, 2026

ਮਾਲ ਰੋਡ ਸਕੂਲ ਵਿਖੇ ਸਾਲਾਨਾ ਸਮਾਰੋਹ ‘ਤੇ ਪਲਾਸਟਿਕ ਵਿਰੁੱਧ ਜਾਗਰੁਕਤਾ ਸੈਮੀਨਾਰ ਤੇ ਪ੍ਰਦਰਸ਼ਨੀ

ਵਿਧਾਇਕ ਸੁਨੀਲ ਦੱਤੀ ਨੇ ਨਵੀਂ ਕਮਿਸਟਰੀ ਤੇ ਫਿਜੀਕਸ ਲੈਬ ਅਤੇ ਹਾਲ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ ਵਿਖੇ ਸਾਲਾਨਾ ਸਮਾਰੋਹ ਅਤੇ PPNJ1802202024ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੀ ਰੋਕਥਾਮ ਲਈ ਜਾਗਰੁਕਤਾ ਮੁਹਿੰਮ ਸਬੰਧੀ ਸੈਮੀਨਾਰ ਅਤੇ ਪਲਾਸਟਿਕ ਦੇ ਬਦਲੇ ਹੋਰ ਵੱਖ ਵੱਖ ਤਰਾਂ ਦੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ।ਮੁੱਖ ਮਹਿਮਾਨ ਵਜੋਂ ਵਿਧਾਇਕ ਹਲਕਾ ਉਤਰੀ ਸੁਨੀਲ ਦੱਤੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਵਿਚ ਸ਼ਾਮਿਲ ਹੋਏ।ਸੁਨੀਲ ਦੱਤੀ ਨੇ ਸਕੂਲ ਦੀ ਨਵੀਂ ਉਸਾਰੀ ਕਮਿਸਟਰੀ ਲੈਬ, ਫਿਜੀਕਸ ਲੈਬ ਅਤੇ ਹਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਵੀਆਂ ਲੈਬਜ਼ ਦੀ ਪ੍ਰਸੰਸਾ ਕਰਦੇ ਪ੍ਰਯੋਗੀ ਸਿੱਖਿਆ ਅਤੇ ਪ੍ਰਯੋਗੀ ਪ੍ਰਿਖਿਆਵਾਂ ਦੀ ਮੱਹਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਵਿਧਾੲਕਿ ਦੱਤੀ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅਤੇ ਪ੍ਰਿੰਸੀਪਲ ਮਨਦੀਪ ਕੌਰ ਨੇ ਮਾਲ ਰੋਡ ਸਕੂPPNJ1802202025ਲ ਦੀ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ।
                 ਸੁਨੀਲ ਦੱਤੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਪਲਾਸਟਿਕ ਦੀ ਵਰਤੋਂ ਤੇ ਪੂਰੀ ਤਰਾਂ ਰੋਕ ਲਗਾਉਣੀ ਹੋਵੇਗੀ, ਅਤੇ ਗੰਦਗੀ ਉਠਾਉਣ ਤੋਂ ਗੁਰੇਜ਼ ਨਹੀਂ ਕਰਨਾ ਹੋਵੇਗਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਖੂਬ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਕੂਲ ਦੀਆਂ ਸਾਲ ਭਰ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪਲਾਸਟਿਕ ਵਿਰੁੱਧ ਇਸ ਸੈਮੀਨਾਰ ਤੋਂ ਪ੍ਰੇਰਿਤ ਹੇ ਕੇ ਸਮੂਹ ਸਕੂਲ ਵਿਦਿਆਰਥਣਾਂ ਅਤੇ ਸਟਾਫ ਵਲੋਂ ਪਲਾਸਟਿਕ ਦੀ ਵਰਤੋਂ ਖਤਮ ਕਰਨ ਲਈ ਵਚਨਬੱਧ ਕੀਤਾ।
               ਸਾਲਾਨਾ ਸਮਾਰੋਹ ਦੇ ਨਾਲ ਪਲਾਸਟਿਕ ਦੀ ਰੋਕਥਾਮ ਸਬੰਧੀ ਜਾਗਰੁਕਤਾ ਸੈਮੀਨਾਰ ਅਤੇ ਪ੍ਰਦਰਸ਼ਨੀ ਦਾ ਆਯੋਜਨ ਵਿਚ ਮਿਸ ਆਦਰਸ਼ ਸ਼ਰਮਾ ਅੰਗਰੇਜ਼ੀ ਲੈਕਚਰਾਰ, ਸ੍ਰੀਮਤੀ ਮਨਦੀਪ ਕੌਰ ਬੱਲ ਅੰਗਰੇਜ਼ੀ ਲੈਕਚਰਾਰ, ਸ੍ਰੀਮਤੀ ਬਿਮਲਾ ਪੰਜਾਬੀ ਲੈਕਚਰਾਰ, ਸ੍ਰੀਮਤੀ ਪ੍ਰਤੀਭਾ ਮਿਸਰ ਬਾਇਓ ਲੈਚਰਾਰ, ਸ੍ਰੀਮਤੀ ਸਾਰਿਕਾ ਮੈਥ ਲੈਕਚਰਾਰ, ਸ੍ਰੀਮਤੀ ਰਮਨਦੀਪ ਕੌਰ ਕੰਪਿਊਟਰ ਫੈਕਲਟੀ, ਪਰਮ ਆਫਤਾਬ ਸਿੰਘ ਕੰਪਿਊਟਰ ਫੈਕਲਟੀ, ਸ੍ਰੀਮਤੀ ਸ਼ਾਲੂ ਕੰਪਿਊਟਰ ਫੈਕਲਟੀ, ਸ੍ਰੀਮਤੀ ਅੰਕੁਸ਼ ਕੰਪਿਊਟਰ ਫੈਕਲਟੀ, ਸ੍ਰੀਮਤੀ ਅਲ਼ਕਾ ਰਾਣੀ ਕੰਪਿਊਟਰ ਫੈਕਲਟੀ, ਸ੍ਰੀਮਤੀ ਮੀਨਾਕਸ਼ੀ ਸ਼ਰਮਾ ਕੰਪਿਊਟਰ ਫੈਕਲਟੀ, ਸ੍ਰੀਮਤੀ ਬਿੰਦੂ ਕੰਪਿਊਟਰ ਫੈਕਲਟੀ ਨੇ ਕੀਤਾ।ਮੰਚ ਸੰਚਾਲਣ ਸ੍ਰੀਮਤੀ ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਕੀਤਾ ਅਤੇ ਕਮਲ ਕੁਮਾਰ ਲੈਕਚਰਾਰ ਕਮਿਸਟਰੀ, ਸ੍ਰੀਮਤੀ ਸ਼ੈਲਾ ਲੈਕਚਰਾਰ ਕਮਿਸਟਰੀ, ਹਰਮਨਦੀਪ ਸਿੰਘ ਲੈਕਚਰਾਰ ਫਿਜੀਕਸ, ਨਿਖਿਲ ਸੇਠ ਲੈਕਚਰਾਰ ਫਿਜੀਕਸ, ਸ੍ਰੀਮਤੀ ਮੀਨਾਕਸ਼ੀ ਬਾਹਰੀ ਲੈਕਚਰਾਰ ਫਿਜੀਕਸ, ਗੁਲਬਰਗ ਸਿੰਘ ਲੈਕਚਰਾਰ ਬਾਇਓ, ਮਹਿੰਦਰਪਾਲ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …