Wednesday, August 26, 2026

ਵਿਦਿਆਰਥੀਆਂ ਦੀ ਸੁਰੱਖਿਆ ਲਈ ਰਾਸਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਲਈ ਹਰ ਵਕਤ ਤਿਆਰ – ਸੁਜੀਤ ਸ਼ਰਮਾ

ਲੌਂਗੋਵਾਲ ਬੱਸ ਅਗਨੀ ਕਾਂਡ ਵਿੱਚ ਮਾਰੇ ਗਏ ਚਾਰ ਬੱਚਿਆਂ ਦੀ ਮੌਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਰਾਸਾ ਅੰਮ੍ਰਿਤਸਰ ਦੀ ਅੱਜ ਹੋਈ ਜਨਰਲ ਬਾਡੀ ਮੀਟਿੰਗ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ PPNJ1802202026ਦੀ ਪ੍ਰਧਾਨਗੀ `ਚ ਹੋਈ।ਜਿਸ ਵਿੱਚ ਰਾਸਾ ਪੰਜਾਬ ਦੇ ਅਹੁੱਦੇਦਾਰ ਹਰਪਾਲ ਸਿੰਘ ਯੂ.ਕੇ ਅਤੇ ਜਗਜੀਤ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
                  ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸੰਗਰੂਰ ਜਿਲੇ ਦੇ ਕਸਬੇ ਲੌਂਗੋਵਾਲ ਵਿਖੇ ਬੱਸ ਅਗਨੀ ਕਾਂਡ ਵਿੱਚ ਮਾਰੇ ਗਏ ਚਾਰ ਬੱਚਿਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪਰਿਵਾਰਾਂ ਦੇ ਨਾਲ ਖੜਣ ਦਾ ਯਕੀਨ ਦਿਵਾਇਆ ਗਿਆ।ਬੱਚਿਆਂ ਦੀ ਸੁਰੱਖਿਆ ਸਬੰਧੀ ਉਠ ਰਹੇ ਸਵਾਲਾਂ ਬਾਰੇ ਜਨਰਲ ਸਕੱਤਰ ਸੁਜੀਤ ਸ਼ਰਮਾ ਨੇ ਕਿਹਾ ਕਿ ਸਕੂਲ਼ ਪ੍ਰਬੰਧਕਾਂ ਦੀ ਜਿੰਮੇਵਾਰੀ ਸਕੂਲ ਕੰਪਲੈਕਸ ਦੇ ਅੰਦਰ ਹੈ।ਸਕੂਲ ਤੋਂ ਬਾਹਰ ਜਦ ਬੱਚੇ ਮਾਪਿਆਂ ਵਲੋਂ ਲਗਾਏ ਗਏ ਵਾਹਣਾਂ ‘ਚ ਬੈਠ ਘਰੋਂ ਸਕੂਲ ਤੇ ਸਕੂਲੋਂ ਘਰ ਜਾਂਦੇ ਹਨ ਤਾਂ ਸਕੂਲ਼ ਜਿੰਮੇਵਾਰ ਨਹੀਂ ਠਹਿਰਾਏ ਜਾਣੇ ਚਾਹੀਦੇ।ਸੁਰੱਖਿਆ ਦੇ ਮੱਦੇਨਜ਼ਰ ਉਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਸੜਕਾਂ `ਤੇ ਚੱਲ ਰਹੀਆਂ ਪੁਰਾਣੀਆਂ ਅਤੇ ਅਣਅਧਿਕਾਰਿਤ ਗੱਡੀਆਂ ਨੂੰ ਜ਼ਬਤ ਕੀਤਾ ਜਾਵੇ।ਹਰਪਾਲ ਸਿੰਘ ਯੂ.ਕੇ ਅਤੇ ਜਗਜੀਤ ਸਿੰਘ ਨੇ ਕਿਹਾ ਕਿ ਰਾਸਾ ਵਿਦਿਆਰਥੀਆਂ ਦੀ ਸੁਰੱਖਿਆ ਲਈ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ ਅਤੇ ਆਪਣੇ ਪੱਧਰ ‘ਤੇ ਲੋੜੀਦੀਆਂ ਜਿੰਮੇਵਾਰੀਆਂ ਨਿਭਾਉਣ ਲਈ ਹਰ ਵਕਤ ਤਿਆਰ ਹੈ।ਪਰ ਸਕੂਲ ਪ੍ਰਿੰਸੀਪਲਾਂ ਨੂੰ ਅਜਿਹੇ ਮਾਮਲਿਆਂ ਵਿੱਚ ਬੇਵਜ਼ਾ ਤੰਗ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ।ਇਸ ਦੇ ਨਾਲ ਹੀ ਉਨਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪ੍ਰਾਈਵੇਟ ਸਕੂਲਾਂ ਵਿਰੁੱਧ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਆਪਣੇ ਸਰਕਾਰੀ ਸਕੂਲਾਂ ਵਿੱਚ ਬੇਸ਼ੱਕ ਸੁਧਾਰ ਕਰ ਲਵੇ, ਪਰ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।
                ਰਾਸਾ ਵਲੋਂ ਜਿਲਾ ਸਿਖਿਆ ਅਫਸਰ ਅਤੇ ਪ੍ਰਸਾਸ਼ਨ ਨੂੰ ਸੌਂਪਿਆ ਜਾਣ ਵਾਲੇ ਇੱਕ ਮੰਗ ਪੱਤਰ ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ।ਜਿਸ ਵਿੱਚ ਲਿਖਿਆ ਗਿਆ ਹੈ ਕਿ ਸੜਕਾਂ ’ਤੇ ਜੋ ਅਣਅਧਿਕਾਰਿਤ ਬੱਸਾਂ, ਵੈਨਾਂ, ਆਟੋ, ਘੜੂਕੇ, ਪੀਟਰ ਰੇਹੜੇ ਆਦਿ ਚੱਲਦੇ ਹਨ, ਐਕਟਿਵਾ ‘ਤੇ ਨਾਬਾਲਿਗ ਸਕੂਲੀ ਬੱਚੇ ਟ੍ਰਿਪਲ ਸਵਾਰੀ ਕਰਦੇ ਹਨ ਤੇ ਵੰਨ ਸਵੰਨੇ ਹਾਰਨ ਚਲਾ ਕੇ ਆਵਾਜ ਪ੍ਰਦੂਸ਼ਣ ਫੈਲਾਉਂਦੇ ਹਨ, ਉਨਾਂ ਪ੍ਰਤੀ ਪ੍ਰਸਾਸ਼ਨ ਜਿੰਮੇਵਾਰ ਹੈ ਸਕੂਲ ਪ੍ਰਿੰਸੀਪਲ ਨਹੀਂ।ਉਨਾਂ ਸਕੂਲਾਂ ਅੱਗੇ ਪਾਰਕਿੰਗ ਤੇ ਸਪੀਡ ਬ੍ਰੇਕਰ ਬਣਾਉਣ, ਚੌਕਾਂ ਵਿੱਚ ਟਰੈਫਿਕ ਲਾਈਟਾਂ, ਸੜਕਾਂ ਦੇੇ ਟੋਏ ਪੂਰਨ ਅਤੇ ਬਜ਼ਾਰਾਂ ਅਤੇ ਸੜਕਾਂ ‘ਤੇ ਫਿਰਦੇ ਆਵਾਰਾ ਪਸ਼ੂਆਂ ਨੂੰ ਨੱਥ ਪਾਉਣ ਲਈ ਵੀ ਪ੍ਰਸਾਸ਼ਨ ਜਾਗਰੁਕ ਹੋਵੇ।ਰਾਸਾ ਪ੍ਰਧਾਨ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਜਰੂਰੀ ਕਦਮ ਵਜੋਂ ਸਵੇਰੇ ਸਕੁਲ ਲੱਗਣ ਅਤੇ ਛੁੱਟੀ ਸਮੇਂ ਪੀ.ਸੀ.ਆਰ ਦੀ ਡਿਊਟੀ ਵੀ ਲਾਈ ਜਾਵੇ।
                 ਇਸ ਮੌਕੇ ਰਾਸਾ ਅੰਮ੍ਰਿਤਸਰ ਦੇ ਪ੍ਰਧਾਨ ਦਵਿੰਦਰ ਪਿਪਲਾਨੀ, ਸਕੱਤਰ ਸੁਸ਼ੀਲ ਅਗਰਵਾਲ, ਕਮਲਜੋਤ ਸਿੰਘ, ਨਰਿੰਦਰ ਸਿੰਘ, ਪੁਨੀਤ ਗੁਪਤਾ, ਮਿਅੰਕ ਕਪੂਰ, ਸੁਖਵਿੰਦਰ ਸਿੰਘ ਭੋਲਾ, ਰਵੀ ਸ਼ਰਮਾ, ਐਚ.ਐਸ ਕਠਾਨੀਆ, ਕੁਲਜੀਤ ਸਿੰਘ ਬਾਠ, ਗੁਰਮੁੱਖ ਸਿੰਘ, ਰਘੁਬੀਰ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ ਹੁੰਦਲ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …