ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਮਹਾ ਸ਼ਿਵਰਾਤਰੀ ਦਾ ਤਿਓਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਥਿਤ ਸ਼ਿਵ ਮੰਦਰਾਂ ਨੂੰ ਫੁੱਲਾਂ ਤੇ ਰੋਸ਼ਨੀਆਂ ਨਾਲ ਸਜਾਇਆ ਗਿਆ ਅਤੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ।ਸ਼ਿਵ ਮੰਦਰ ਸ਼ਿਵਾਲਾ ਭਾਈਆਂ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮੋਹਨ ਨਗਰ, ਪ੍ਰਾਚੀਨ ਸ਼ਿਵ ਮੰਦਰ ਸੁੱਕਾ ਤਲਾਬ ਚੁੰਗੀ ਮੰਦਰ, ਸ਼ਿਵਾਲਾ ਮਹਾਦੇਵ ਮੰਦਰ ਸੁਲਤਾਨਵਿੰਡ ਰੋਡ ਆਦਿ ਮੰਦਰਾਂ ਵਿੱਚ ਦਰਸ਼ਨਾਂ ਲਈ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।
ਸ਼ਿਵ ਭਗਤਾਂ ਨੇ ਦੁੱਧ ਦੀ ਕੱਚੀ ਲੱਸੀ ਅਤੇ ਬਹੇੜਾ ਅਤੇ ਫਲ ਫਰੂਟ ਨਾਲ ਪੂਜਾ ਅਰਚਨਾ ਕੀਤੀ ਅਤੇ ਭਜਨ ਗਾਇਣ ਕਰਕੇ ਸ਼ਿਵ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।ਸ਼ਿਵ ਭਗਤਾਂ ਵਲੋਂ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ‘ਤੇ ਲੰਗਰ ਵੀ ਲਗਾਏ ਗਏ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …