Tuesday, April 28, 2026

ਨੂਤਨ ਪ੍ਰਯਾਸ ਮੰਚ ਜੰਮੂ ਵਲੋਂ 9 ਰੋਜ਼ਾ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ 25 ਫਰਵਰੀ ਤੋਂ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ PPNJ23022020144 ਮਾਰਚ ਤੱਕ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਨਾਮਵਰ ਥੀਏਟਰ ਟੀਮਾਂ ਨਾਟਕਾਂ ਦਾ ਮੰਚਨ ਕਰਨਗੀਆਂ।
              ਫੈਸਟੀਵਲ ਦੇ ਡਾਇਰੈਕਟਰ ਅਨੁਰੂਪ ਪਠਾਣੀਆ ਨੇ ਵਿਰਸਾ ਵਿਹਾਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਫਰਵਰੀ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦਾ ਉਦਘਾਟਨ ਭਾਰਤ ਦੀ ਰੰਗਮੰਚ ਦੀ ਮਹਾਨ ਹਸਤੀ ਪਦਮਸ੍ਰੀ ਬੰਸੀ ਕੋਲ ਕਰਨਗ।ਇਸੇ ਦਿਨ ਰੂਬਰੂ ਥੀਏਟਰ ਗਰੁੱਪ ਦਿੱਲੀ ਦੀ ਟੀਮ ਵਲੋਂ ਵਿਕਰਮ ਸ਼ਰਮਾ ਦਾ ਲਿਖਿਆ ਅਤੇ ਕਾਜ਼ਲ ਸ੍ਰੀ ਨਿਰਦੇਸ਼ਿਤ ਨਾਟਕ ‘ਵਣੀ ਦਫ਼ਨ’, 26 ਫਰਵਰੀ ਨੂੰ ਪਦਮ ਟਰੱਸਟ ਥੀਏਟਰ ਅਸਾਮ ਦੀ ਟੀਮ ਵਲੋਂ ਬਰਨਾਲੀ ਮੈਥੀ ਦਾ ਲਿਖਿਆ ਅਤੇ ਨਿਰਦੇਸ਼ਿਤ ਨਾਟਕ ‘ਬੋਗੀ ਜ਼ਰੀ’, 27 ਫਰਵਰੀ ਧੁੰਣ ਘਾਟੀ ਰੰਗਮੰਚ, ਉਤਰਾਖ਼ੰਡ ਦੀ ਟੀਮ ਵਲੋਂ ਬਾਦਲ ਸਰਕਾਰ ਦਾ ਲਿਖਿਆ ਅਤੇ ਬ੍ਰਿਜ਼ੇਸ਼ ਨਾਰਾਇਣ ਨਿਰਦੇਸ਼ਤ ਕੀਤਾ ਨਾਟਕ ‘ਬਾਕੀ ਇਤਿਹਾਸ’, 28 ਫਰਵਰੀ ਨੂੰ ਲਿਟਲ ਥੈਸਪੀਅਨ ਥੀਏਟਰ ਗਰੁੱਪ ਕੋਲਕਾਤਾ ਦੀ ਟੀਮ ਉਮਾ ਝੁੰਨਝੁਨਵਾਲਾ ਲਿਖਤ ਤੇ ਐਸ.ਐਮ ਅਜ਼ਹਰ ਆਲਮ ਵਲੋਂ ਨਿਰਦੇਸ਼ਤ ਨਾਟਕ ‘ਰੇਂਗਤੀ ਪਰਛਾਈਆ’, 29 ਫਰਵਰੀ ਨੂੰ ਸਿਲੀਸੋਨ ਥੀਏਟਰ ਗਰੁੱਪ ਦਿਲੀ ਦੀ ਟੀਮ ਵਲੋਂ ਪ੍ਰਿੰਯਕਾ ਸ਼ਰਮਾ ਵਲੋਂ ਨਿਰਦੇਸ਼ਤ ਕੀਤਾ ਨਾਟਕ ‘ਪੜੋਸਨ’, 1 ਮਾਰਚ ਐਮੇਚੁਅਰ ਥੀਏਟਰ ਗਰੁੱਪ ਜੰਮੂ ਦੀ ਟੀਮ ਵਲੋਂ ਉਮਾ ਝੁੰਨਝੁਨਵਾਲਾ ਵਲੋਂ ਲਿਖਿਆ ਅਤੇ ਮੁਸ਼ਤਾਕ ਕਾਕ ਵਲੋਂ ਨਿਰਦੇਸ਼ਿਤ ਨਾਟਕ ‘ਲਮਹੋਂ ਕੀ ਮੁਲਾਕਾਤ’, 2 ਮਾਰਚ ਪ੍ਰਿਜ਼ਨ ਥੀਏਟਰ ਗਰੁੱਪ ਦਿੱਲੀ ਦੀ ਟੀਮ ਵਲੋਂ ਵਿਕਾਸ ਭਾਰੀ ਨਿਰਦੇਸ਼ਤ ਕੀਤਾ ਨਾਟਕ ‘ਦਰਾਰੇਂ’, 3 ਮਾਰਚ ਨੂੰ ਦੋ ਨਾਟਕਾਂ ਨਵਦੁਰਗਾ ਕਲਾ ਮੰਚ ਜੰਮੂ ਦੀ ਟੀਮ ਵਲੋਂ ਪੰਕਜ਼ ਸ਼ਰਮਾ ਲਿਖਤ ਅਤੇ ਨਿਰਦੇਸ਼ਤ ਕੀਤਾ ਨਾਟਕ ‘ਯੇ ਮੇਰੀ ਵਾਇਫ਼ ਹੈ’ ਅਤੇ ਪੰਚਮ ਸੁਸਾਇਟੀ ਜੰਮੂ ਦੀ ਟੀਮ ਵਲੋਂ ਗੁਲਜ਼ਾਰ ਦਾ ਲਿਖਿਆ ਅਤੇ ਭੁਪਿੰਦਰ ਸਿੰਘ ਜਮਵਾਲ ਵਲੋਂ ਨਿਰਦੇਸ਼ਤ ਨਾਟਕ ‘ਖ਼ਰਾਸ਼ੇ’ ਅਤੇ 4 ਮਾਰਚ ਨੂੰ ਆਰੰਭ ਥੀਏਟਰ ਗਰੁੱਪ ਉਤਰ ਪ੍ਰਦੇਸ਼ ਦੀ ਟੀਮ ਵਲੋਂ ਰਿਤਿਕਾ ਅਵਸਥੀ ਦਾ ਲਿਖਤ ਤੇ ਨਿਰਦੇਸ਼ਤ ਨਾਟਕ ‘ਕਾਕੋਰੀ ਔਰ ਗਾਂਧੀ’ ਦਾ ਮੰਚਣ ਕੀਤਾ ਜਾਵੇਗਾ।ਇਹ ਸਾਰੇ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਹਰ ਰੋਜ਼ ਸ਼ਾਮ 6.00 ਖੇਡੇ ਜਾਣਗੇ।
               ਇਸ ਪ੍ਰੈਸ ਕਾਨਫਰੰਸ ਵਿੱਚ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ ਅਤੇ ਸਨਮ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …