ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਮਹਿਲਾਵਾਂ ਦੇ ਦੋ ਦਿਨ੍ਹਾਂ ਇੰਟਰਕਾਲਜ ਰਿਦਮਿਕ ਤੇ ਆਰਟਿਸਟਿਕ ਖੇਡ ਮੁਕਾਬਲਿਆਂ ਵਿੱਚ ਜੀ.ਐਨ.ਡੀ.ਯੂ ਦੇ ਅਧਿਕਾਰ ਖੇਤਰ ‘ਚ ਆਉਂਦੇ 8 ਜਿਲ੍ਹਿਆਂ ਦੇ ਵੱਖ-ਵੱਖ ਕਾਲਜਾਂ ਤੋਂ ਸੈਂਕੜੇ ਜਿਮਨਾਸਟਿਕ ਖਿਡਾਰਨਾਂ ਸ਼ਾਮਲ ਹੋਈਆਂ।ਵੀ.ਸੀ. ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਪ੍ਰੋਫੈ ਡਾ. ਸੁਖਦੇਵ ਸਿੰਘ ਦੀ ਅਗਵਾਈ ‘ਚ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭਆਰੰਭ ਖਾਲਸਾ ਕਾਲਜ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋ. (ਡਾ.) ਦਲਜੀਤ ਸਿੰਘ ਨੇ ਖਿਡਾਰਨਾਂ ਨਾਲ ਜਾਣ-ਪਛਾਣ ਕਰਕੇ ਕੀਤਾ।ਭਾਰਤ ਦੀ ਨੰ. 1 ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰਨ ਮੇਘਨਾਂ ਦੀ ਖੇਡ ਸ਼ੈਲੀ ਆਕਾਰਸ਼ਨ ਦਾ ਕੇਂਦਰ ਰਹੀ।ਮੁਕਾਬਲਿਆਂ ਦੌਰਾਨ ਚੈਂਪੀਅਨ ਦਾ ਤਾਜ ਖਾਲਸਾ ਕਾਲਜ ਮੇਨ ਦੀ ਮਹਿਲਾ ਟੀਮ ਦੇ ਸਿਰ ਸੱਜਿਆ। ਪ੍ਰਾਪਤ ਨਤੀਜਿਆਂ ਦੇ ਅਨੁਸਾਰ 109.60 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, 42.47 ਅੰਕ ਹਾਂਸਲ ਕਰਕੇ ਐਚ.ਐਮ.ਵੀ ਕਾਲਜ ਜਲੰਧਰ ਦੂਜੇ ਤੇ 18.20 ਅੰਕ ਹਾਂਸਲ ਕਰਕੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਟੀਮ ਨੇ ਤੀਸਰਾ ਸਥਾਨ ਹਾਂਸਲ ਕੀਤਾ।59.70 ਅੰਕ ਹਾਸਲ ਕਰਕੇ ਭਾਰਤ ਦੀ ਨੰ. 1 ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰਨ ਮੇਘਨਾ ਰਿਦਮਿਕ ਜਿਮਨਾਸਟਿਕ ਆਲ ਰਾਉਂਡ ਬੈਸਟ ਖਿਡਾਰਨ ਐਲਾਨੀ ਗਈ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਨੇ ਅਦਾ ਕੀਤੀ।ਇਸ ਮੌਕੇ ਕੋਚ ਰਾਜਵਿੰਦਰ ਕੌਰ, ਕੋਚ ਨੀਤੂ ਬਾਲਾ, ਕੋਚ ਬਚਨਪਾਲ ਸਿੰਘ, ਕੋਚ ਨਰਪਿੰਦਰ ਸਿੰਘ ਕੋਚ ਰਜਨੀ ਸੈਣੀ, ਪੂਜਾ ਸ਼ਰਮਾ, ਐਡਵੋਕੇਟ ਸਿਮਰਨਜੋਤ ਕੌਰ, ਮਹਿਕ ਕੇਜਰੀਵਾਲ, ਸਵਿਤਾ ਸ਼ਰਮਾ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …