ਵਿਦਿਆਰਥੀਆਂ ਦਾ ਬੌਧਿਕ ਵਿਕਾਸ ਕਰਦੇ ਹਨ ਅਜਿਹੇ ਮੁਕਾਬਲੇ – ਡਾ. ਦਰਿਆ, ਦੀਪ ਦੇਵਿੰਦਰ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਇਸਲਾਮਾਬਾਦ ਸਥਿਤ ਆਤਮ ਪਬਲਿਕ ਸਕੂਲ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਜੇਤੂ ਬਚਿਆਂ ਨੂੰ ਇਨਾਮ ਤਕਸੀਮ ਕਰਨ ਲਈ ਪੰਜਾਬੀ ਵਿਦਵਾਨ ਡਾ ਦਰਿਆ,ਦੀਪ ਦੇਵਿੰਦਰ ਸਿੰਘ, ਵਰਿੰਦਰ ਸਹਿਦੇਵ ਅਤੇ ਸ਼ਾਇਰ ਮਲਵਿੰਦਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੁੱਖ ਪ੍ਰਬੰਧਕ ਸ਼ਾਇਰ ਦੇਵ ਦਰਦ ਨੇ ਬੋਲਦਿਆਂ ਦਸਿਆ ਕਿ ਉਹਨਾਂ ਵਲੋਂ ਬਚਿਆਂ ਦੀ ਬਹੁ ਪੱਖੀ ਸ਼ਖਸ਼ੀਅਤ ਉਸਾਰਨ ਦੇ ਉਦੇਸ਼ ਹਿਤ ਅਜਿਹੇ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ।ਇਸ ਵੇਰਾਂ ਵੀ ਵੱਖ-ਵੱਖ ਉਮਰ ਦੇ ਲਗਭਗ ਤਿੰਨ ਸੌ ਵਿਦਿਆਰਥੀਆਂ ਨੇ ਇਸ ਮੁਕਾਬਲੇ `ਚ ਭਾਗ ਲਿਆ ਜ੍ਹਿਨਾਂ ਵਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿਚ ਕੀਤੀ ਬੇਮਸਾਲ ਪੇਸ਼ਕਾਰੀ ਨੂੰ ਡਾ. ਸ਼ਰਘੀ,ਦੀਪ ਦੇਵਿੰਦਰ ਸਿੰਘ, ਹਰਜੀਤ ਸਿੰਘ, ਪ੍ਰਿੰ. ਗੁਰਬਾਜ ਸਿੰਘ ਅਤੇ ਮੈਡਮ ਤ੍ਰਿਪਤਾ ਅਧਾਰਤ ਪੈਨਲ ਵਲੋਂ ਬਰੀਕਬਾਨੀ ਨਾਲ ਕੀਤੀ ਪਰਖ ਪੜਚੋਲ ਵਿਚੋਂ ਵੀਹ ਵਿਦਿਆਰਥੀ ਫਾਈਨਲ ਰੌਂਡ ਵਿਚ ਪਹੁਚੇ ਹਨ ਅਤੇ ਅਗਲੇ ਹੋਣ ਵਾਲੇ ਫਸਵੇਂ ਮੁੁਕਾਬਲੇ ਵਿਚੋਂ ਜਿਹੜੇ ਤਿੰਨ ਵਿਦਿਆਰਥੀ ਨਿਤਰਕੇ ਸਾਹਮਣੇ ਆਉਣਗੇ ਉਹਨਾਂ ਨੂੰ ਆਤਮ ਪਬਲਿਕ ਸਕੂਲ ਵਲੋਂ ਅਠ ਰੋਜ਼ਾ ਵਿਦੇਸ਼ੀ ਵਿਦਿਅਕ ਟੂਰ ਲਵਾਇਆ ਜਾਵੇਗਾ।ਹਾਜ਼ਰ ਵਿਦਵਾਨਾ ਵਲੋਂ ਜੇਤੂ ਵਿਦਿਆਥੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਕੇਟ ਦੇ ਸਨਮਾਨਿਤ ਕੀਤਾ ਗਿਆ
ਇਸ ਸਮੇਂ ਪਿੰ. ਅੰਕਿਤਾ ਸਹਿਦੇਵ, ਪ੍ਰੋ. ਅਸ਼ੋਕ ਭਗਤ, ਪਰਮਜੀਤ ਬਾਵਾ, ਪੂਨਮ ਸ਼ਰਮਾ, ਮਿਨਾਕਸ਼ੀ ਸ਼ਰਮਾ, ਸੁਭਾਸ਼ ਪਰਿੰਦਾ, ਅਰਜੁਨ ਗੁਪਤਾ, ਪ੍ਰਤੀਕ ਸਹਿਦੇਵ, ਕੋਮਲ,ਬਿੰਨੀ ਮਨਚੰਦਾ, ਗੀਤਾ ਭਗਤ,ਮੋਹਿਤ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਮਾਪੇ ਅਤੇ ਵਿਦਿਆਰਥੀ ਹਾਜਰ ਸਨ।