ਕਪੂਰਥਲਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਾਇਕ ਲੋਕ ਅਫ਼ਸਰ ਕਸ਼ਮੀਰ ਸਿੰਘ ਰਾਣਾ ਵਿਭਾਗ ਵਿੱਚ ਆਪਣੀ 39 ਸਾਲਾਂ ਦੀ ਬੇਦਾਗ ਸੇਵਾ ਉਪਰੰਤ ਸੇਵਾਮੁਕਤ ਹੋ ਗਏ।ਕਪੂਰਥਲਾ ਦੇ ਵਸਨੀਕ ਕਸ਼ਮੀਰ ਸਿੰਘ ਰਾਣਾ ਇਸ ਵੇਲੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਫ਼ਤਰ ਜਲੰਧਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।ਇਸ ਤੋਂ ਪਹਿਲਾਂ ਉਨ੍ਹਾਂ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਮੋਗਾ ਵਿਖੇ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ।ਉਨ੍ਹਾਂ ਦੀ ਸੇਵਾਮੁਕਤੀ ’ਤੇ ਬਗੀਚੀ ਮੰਦਰ, ਲਾਹੌਰੀ ਗੇਟ ਵਿਖੇ ਦੁਰਗਾ ਸਤੁਤੀ ਦਾ ਪਾਠ ਕਰਵਾਇਆ ਗਿਆ।ਉਨ੍ਹਾਂ ਦੇ ਸਮੂਹ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਦਫ਼ਤਰ ਦੇ ਸਾਥੀਆਂ ਵਲੋਂ ਉਨ੍ਹਾਂ ਨੂੰ ਤੋਹਫੇ ਅਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਮਨਵਿੰਦਰ ਸਿੰਘ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਕਪੂਰਥਲਾ ਹਰਦੇਵ ਸਿੰਘ ਆਸੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਰਾਣਾ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ।ਉਨ੍ਹਾਂ ਕਿਹਾ ਕਿ ਰਾਣਾ ਨੇ ਆਪਣੇ ਸਮੁੱਚੇ ਸੇਵਾਕਾਲ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਈ ।
ਇਸ ਮੌਕੇ ਕਸ਼ਮੀਰ ਸਿੰਘ ਰਾਣਾ ਦੀ ਧਰਮ ਪਤਨੀ ਮਨੋਰਮ ਰਾਣਾ, ਬੇਟਾ ਮੋਹਿਤ ਰਾਣਾ, ਬੇਟੀ ਸਵਾਤੀ ਰਾਣਾ, ਸਹਾਇਕ ਲੋਕ ਸੰਪਰਕ ਅਫ਼ਸਰ ਜਲੰਧਰ ਸੁਬੇਗ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਵਿਕਾਸ ਵੋਹਰਾ, ਸਟਾਫ ਦੇ ਸਾਥੀ ਮੈਡਮ ਰਮੇਸ਼ ਚਾਵਲਾ, ਕੁਲਦੀਪ ਸਿੰਘ, ਧਰਮਪਾਲ, ਸੰਜੀਵ ਖੁੱਲਰ, ਹਰਮਨਦੀਪ ਸੇਖੜੀ, ਰਾਕੇਸ਼ ਪਾਸੀ, ਸੰਤੋਸ਼ ਕੁਮਾਰ, ਨਿਰਮਲ ਸਿੰਘ, ਸੁਖਜੀਤ ਸਿੰਘ, ਸਟੀਫਨ ਐਂਡਰਿਊ, ਸਤਪਾਲ, ਬਲਬੀਰ ਸਿੰਘ ਔਜਲਾ, ਸੰਜੇ ਕੁਮਾਰ, ਰਾਜ ਹੰਸ ਤੋਂ ਇਲਾਵਾ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …