ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4
ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ 7ਵੇਂ ਦਿਨ ਪ੍ਰਿਜ਼ਮ ਥੀਏਟਰ ਦਿੱਲੀ ਦੀ ਟੀਮ ਵਲੋਂ ਵਿਕਾਸ ਭਾਰੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਰਾਰੇਂ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ‘ਦਰਾਰੇਂ’ ਮਧਮ ਵਰਗੀ ਪਰਿਵਾਰ ਦੀ ਕਹਾਣੀ ਹੈ, ਜਿਹੜੀ ਸਮਾਜਿਕ ਅਤੇ ਪਰਿਵਾਰਕ ਸਬੰਧਾਂ ਵਿਚੋਂ ਲੰਘਦੀ ਹੋਈ ਇਕ ਇਹੋਂ ਜਿਹੀ ਜਗ੍ਹਾ ਆ ਕੇ ਖੜੀ ਹੋ ਜਾਂਦੀ ਹੈ, ਜਿਥੇ ਸਭ ਦੇ ਸਾਹਮਣੇ ਇਕ ਦੋਰਾਹਾ ਹੈ ਤੇ ਇਸੇ ਦੋਰਾਹੇ ‘ਤੇ ਖੜੇ ਸਹੀ ਅਤੇ ਗਲਤ ਦਾ ਚੁਣਨਾ ਹੀ ਇਸ ਨਾਟਕ ਦਾ ਸਾਰ ਹੈ।
ਇਸ ਨਾਟਕ ਨੂੰ ਵੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜੇ.ਐਸ ਜੱਸ, ਗੁਰਤੇਜ ਮਾਨ, ਪਵੇਲ ਸੰਧੂ, ਪਰਗਟ ਸਿੰਘ, ਸਨਮ, ਮੋਹਿਤ, ਅਮਨ, ਗ਼ਜ਼ਲ ਜੱਟੂ, ਸੁਦੇਸ਼ ਵਿੰਕਲ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media