ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4
ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਆਰੰਭ ਥੀਏਟਰ ਗਰੁੱਪ ਉਤਰ ਪ੍ਰਦੇਸ਼ ਦੀ ਟੀਮ ਵਲੋਂ ਰਿਤਿਕਾ ਅਵੱਸਥੀ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ‘ਕਾਕੋਰੀ ਔਰ ਗਾਂਧੀ‘ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਫੈਸਟੀਵਲ ਦੇ ਡਾਇਰੈਕਟਰ ਅਨੁਰੂਪ ਪਠਾਣੀਆਂ ਨੇ ਇਸ ਫੈਸਟੀਵਲ ਵਿੱਚ ਆਏ ਰਾਜਿੰਦਰ ਰਾਜੂ ਤੇ ਉਨ੍ਹਾਂ ਦੀ ਪਤਨੀ ਅਮੀਤਾ ਸ਼ਰਮਾ, ਦਰਸ਼ਕਾਂ, ਮੀਡੀਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਸ ਤਰ੍ਹਾਂ ਦਾ ਫੈਸਟੀਵਲ ਕਰਵਾਏ ਜਾਣੇ ਚਾਹੀਦੇ ਹਨ।
ਨਾਟਕ ‘ਕਾਕੋਰੀ ਅਤੇ ਗਾਂਧੀ’ ਦੀ ਕਹਾਣੀ ਦੋ ਵਿਚਾਰਧਾਰਾਵਾਂ ਦੀ ਹੈ, ਜਿਨ੍ਹਾਂ ਨੇ ਇਕ ਹੀ ਸਮੇਂ ‘ਤੇ ਇਕ ਹੀ ਉਦੇਸ਼ ਲਈ ਦੋ ਅਲੱਗ-ਅਲੱਗ ਤਰੀਕਿਆਂ ਨਾਲ ਭਾਰਤ ਦੀ ਅਜ਼ਾਦੀ ਦੇ ਪ੍ਰਤੀ ਆਪਣੇ ਸੰਘਰਸ਼ਾਂ ਨੂੰ ਅੰਜ਼ਾਮ ਦਿੱਤਾ।ਕਹਾਣੀ ਦੇ ਦੋ ਰਸਤਿਆਂ ਦੀ ਸ਼ੁਰੂਆਤ ਅਲਗ-ਅਲਗ ਬਿੰਦੁਆਂ ਤੋਂ ਹੁੰਦੀ ਹੈ, ਪਰ ਅੰਤ ਇੱਕ ਹੁੰਦਾ ਹੈ।ਇਕ ਰਸਤਾ ਹੈ ‘ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ’ ਅਤੇ ਦੁਸਰਾ ਰਸਤਾ ਹੈ ਭਾਰਤੀ ਕ੍ਰਾਂਤੀਕਾਰਾਂ ਦੇ ਵਿਚਾਰਾਂ ਦਾ’।ਨਾਟਕ ‘ਕਾਕੋਰੀ ਔਰ ਗਾਂਧੀ’ ਵਿੱਚ ਕਾਕੋਰੀ ਭਾਰਤੀ ਕ੍ਰਾਂਤੀਕਾਰੀਆਂ ਦਾ ਉਹ ਦਲ ਹੈ, ਜਿਸ ਨੇ ਆਪਣੇ ਤਰੀਕੇ ਦੀ ਕ੍ਰਾਂਤੀ ਦੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜੀਵਨ ਉਦੇਸ਼ਾਂ ਬਾਰੇ ਨਵੀਂ ਲਹਿਰ ਪੈਦਾ ਕੀਤੀ।
ਜਲ੍ਹਿਆਂ ਵਾਲਾ ਬਾਗ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਤੱਕ ਅਤੇ ਅਹਿੰਸਾ ਦੇ ਰਸਤੇ ‘ਤੇ ਗਾਂਧੀ ਜੀ ਦੀ ਜੀਵਨ ਯਾਤਰਾ ਦੀ ਗਾਥਾ ਹੈ ‘ਕਾਕੋਰੀ ਅਤੇ ਗਾਂਧੀ’।ਨਾਟਕ ਦੇ ਅੰਤ ‘ਚ ਕਲਾਕਾਰਾਂ ਅਤੇ ਡਾਇਰੈਕਟਰ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਨਾਟਕ ਨੂੰ ਦੇਖਣ ਲਈ ਗੁਰਤੇਜ਼ ਮਾਨ, ਸਨਮ, ਮੋਹਿਤ, ਅਮਨ, ਅਕਾਸ਼, ਲਕਸ਼ੈ, ਪੁਨੀਤ, ਵਿਸ਼ਾਲ ਰਾਮਪਾਲ, ਵਿਸ਼ਾਲ ਸ਼ਰਮਾ, ਸਨੇਹਲ, ਅਲੀਸ਼ਾ ਸ਼ਰਮਾ ਆਦਿ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media