
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 151 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਉਦਯੋਗਪਤੀ ਖਰੈਤ ਲਾਲ ਬੱਬਰ ਅਤੇ ਉਨ੍ਹਾਂ ਦੇ ਸਪੁਤਰ ਅਨਮੋਲ ਬੱਬਰ ਨੇ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ।ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਮਹੀਨੇ ਗਰੀਬ ਪਰਿਵਾਰਾਂ ਨੂੰ ਘਰ ਚਲਾਉਣ ਲਈ ਰਾਸ਼ਨ ਵੰਡਿਆ ਜਾਂਦਾ ਹੈ ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘਿਓ, ਚੀਨੀ, ਗੁੜ, ਮਸਾਲੇ, ਚਾਹਪਤੀ, ਚਾਵਲ, ਮਾਚਸ ਆਦਿ ਵੰਡਿਆ ਜਾਂਦਾ ਹੈ।ਇਸਤੋਂ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ।ਮੰਦਿਰ ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ ਦੇ ਧਰਮਪਾਲ ਵਰਮਾ ਦੁਆਰਾ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਪਹਿਲਾਂ ਮੰਦਿਰ ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸੇਠ ਸੁਰਿੰਦਰ ਆਹੂਜਾ, ਖ਼ਜ਼ਾਨਚੀ ਦੇਸ ਰਾਜ ਧੂੜੀਆ, ਅਸ਼ੋਕ ਸੁਖੀਜਾ, ਪੁਰਸ਼ੋੱਤਮ ਸੇਠੀ, ਸਤੀਸ਼ ਸਚਦੇਵਾ, ਨਰਿੰਦਰ ਸਚਦੇਵਾ, ਅਸ਼ਵਿਨੀ ਗਰੋਵਰ, ਟੇਕ ਚੰਦ ਧੂਡਿਆ, ਹੰਸ ਰਾਜ ਧੂੜੀਆ, ਹਰੀਸ਼ ਮੁੰਜਾਲ, ਸੁਵਰਸ਼ਾ ਕਮਰਾ, ਕ੍ਰਿਸ਼ਣ ਲਾਲ ਗੁੰਬਰ, ਡਾ. ਆਸ਼ਾ ਗੁੰਬਰ ਆਦਿ ਮੌਜੂਦ ਸਨ ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media