ਜਲਦੀ ਰਲੀਜ਼ ਹੋਵੇਗਾ ਗੀਤ ਹੂਰ – ਅਮਿਤ ਭਾਟੀਆ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਅਮਨ) – ਏ.ਬੀ ਪ੍ਰੋਡਕਸ਼ਨ ਅਤੇ ਲੱੱਕੀ ਆਰਟਸ ਵਲੋਂ ਜਲਦੀ ਹੀ ਰਲੀਜ਼ ਹੋਣ ਜਾ ਰਹੇ ਪੰਜਾਬੀ ਗੀਤ ‘ਹੂਰ’ (ਮੇਡ ਇਨ ਹੈਵਨ) ਦੀ ਸ਼ੂਟਿੰਗ ਬੀਤੇ ਦਿਨੀਂ ਮੁਕੰਮਲ ਕਰ ਲਈ ਗਈ ਹੈ।ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਸੁੱਖੀ ਖੱਲਰ ਅਤੇ ਜੱਸੀ ਖੱਲਰ ਨੇ ਦਿੱਤੇ ਹਨ।ਗੀਤ ਦੇ ਗਾਇਕ ਸੁਖੀ ਖੱਲਰ ਹਨ, ਜੋ ਪਟਿਆਲਾ ਜਿਲ੍ਹੇ ਤੋਂ ਹਨ।ਗੀਤ ਨੂੰ ਸੰਗੀਤ ਤੇ ਸੁਰ ਪ੍ਰਿੰਸ ਸੱਗੁ ਨੇ ਦਿੱੱਤਾ ਹੈ।ਉਨ੍ਹਾਂ ਦੱਸਿਆ ਕਿ ‘ਹੂਰ’ ਗੀਤ ਦੀ ਸ਼ੂਟਿੰਗ ਸਿਡਾਨਾ ਕਾਲਜ ਰਾਮ ਤੀਰਥ ਰੋਡ ਅਤੇ ਬਿਸਟ੍ਰੋ ਰੈਸਟੁਰੈਂਟ ਵਿਚ ਹੋਈ ਹੈ।ਇਹ ਸ਼ੂਟ ਏ.ਬੀ ਪ੍ਰੋਡਕਸ਼ਨ ਤੇ ਲੱਕੀ ਆਰਟ ਨੇ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਇਸ ਗੀਤ ਰਾਹੀਂ ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਵਲੋਂ ਨਵੇਂ ਗਾਇਕਾਂ ਅਤੇ ਕਲਾਕਾਰਾਂ ਨੂੰ ਅੱਗੇ ਲਿਆਉਣ ਦੇ ਨਾਲ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ।ਅਮਿਤ ਭਾਟੀਆ ਨੇ ਦੱਸਿਆ ਕਿ ਗੀਤ ਉਨ੍ਹਾਂ ਤੋਂ ਇਲਾਵਾ ਲੱਕੀ ਆਰਟਸ, ਜੋਤੀ ਖੋਸਲਾ ਹਨ ਅਤੇ ਇਸ ਗੀਤ ਦਾ ਨਿਰਦੇਸ਼ਨ ਦਿਨੇਸ਼ ਰਾਜਪੂਤ ਦੀਨੂੰ ਵਲੋਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਗੀਤ ਜਲਦ ਰਲੀਜ਼ ਕੀਤਾ ਜਾਵੇਗਾ।
ਇਸ ਮੌਕੇ ਅੰਕੁਸ਼ ਭਾਟੀਆ, ਅਰੁਣ ਭਾਟੀਆ, ਸੋਰਵ ਸਹੋਤਾ, ਰਕੇਸ਼ ਸ਼ਰਮਾ, ਮਿੰਨੀ ਸ਼ਰਮਾ, ਸ਼ਿਵਮ ਪਸਾਨ ਆਦਿ ਹਾਜ਼ਰ ਸਨ।