Sunday, April 12, 2026

ਤਰੱਕੀ (ਹਾਸ ਵਿਅੰਗ)

         ਨਿਮਾਣਾ ਸਿਹੁੰ ਦਾ ਇੱਕ ਸਾਥੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉੰਂਦਾ ਸੀ।ਸਮੇਂ ਨਾਲ ਉਸ ਦੀ ਤਰੱਕੀ ਹੋ ਗਈ। ਉਹ ਮਿਡਲ ਅਤੇ ਹਾਈ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਿਆ।ਤਰੱਕੀ ਹੋਣ `ਤੇ ਨਿਮਾਣਾ ਉਸ ਦੇ ਘਰ ਮੁਬਾਰਕ ਦੇਣ ਗਿਆ।ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਅਧਿਆਪਕਾ ਵੀ ਉਸ ਨੂੰ ਮੁਬਾਰਕ ਦੇਣ ਆਈ।”ਬਹੁਤ ਚੰਗਾ ਹੋਇਆ ਭਾਅ-ਜੀ, ਤੁਸੀਂ ਉਪਰ ਚਲੇ ਗਏ।ਨਾਲ ਆਏ ਆਪਣੇ ਪਤੀ ਵੱਲ ਇਸ਼ਾਰਾ ਕਰਕੇ, ਇਹ ਕਹਿੰਦੇ ਉਪਰ ਜਾ ਕੇ ਬੰਦੇ ਦੀ ਜਾਨ ਸੌਖੀ ਹੋ ਜਾਂਦੀ, ਨਿੱਕੇ-ਨਿੱਕੇ ਬੱਚੇ ਤਾਂ ਸਿਰ ਹੀ ਖਾਅ ਜਾਂਦੇ, ਸਾਰਾ ਦਿਨ ਇਹਨਾਂ ਨਾਲ ਸਿਰ ਖਪਾਈ ਉਮਰ ਤੋਂ ਪਹਿਲਾਂ ਹੀ ਬੁੱਢਿਆਂ ਕਰ ਦਿੰਦੀ।ਤੁਸੀਂ ਬਹੁਤ ਚੰਗੇ ਰਹੇ ਭਾਅ ਜੀ ਉਪਰ ਜਾ ਕੇ, ਯਕੀਨ ਜਾਣਿਓਂ! ਉਪਰ ਜਾ ਕੇ ਬੰਦੇ ਦੀ ਉਮਰ ਵਧ ਜਾਂਦੀ ਜੇ।”
                ਤਰੱਕੀ ਦੀ ਖੁਸ਼ੀ ਵਿੱਚ ਘਰ ਦੇ ਮੈਂਬਰ ਆਏ ਮਹਿਮਾਨਾਂ ਦਾ ਜਿਥੇ ਮੂੰਹ ਮਿੱਠਾ ਕਰਵਾ ਰਹੇ ਸਨ, ਉਥੇ ਨਿਮਾਣਾ ਅਧਿਆਪਕਾ ਦੇ ਕਹੇ ਬੋਲਾਂ ਵਿਚੋਂ ਨਿਕਲਦੇ ਦੋਹਰੇ ਅਰਥਾਂ ਨੂੰ ਸਮਝ ਕੇ ਮੁਸਕਰਾਉਂਦਾ ਸੋਚਦਾ, ਇਹ ਕੇਹੀ ਮੁਬਾਰਕਬਾਦ ਆ—?

Sukhbir Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …