Friday, July 26, 2024

‘ਜੋਰਾ ਦਾ ਸੈਕਿੰਡ ਚੈਪਟਰ’ ਨਾਲ ਮੁੜ ਚਰਚਾ ‘ਚ ਹੈ ਆਸ਼ੀਸ਼ ਦੁੱਗਲ

         ਜਾਬੀ ਫਿਲਮਾਂ ਵਿੱਚ ਨੇਗੈਟਿਵ ਕਿਰਦਾਰਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਆਸ਼ੀਸ਼ ਦੁੱਗਲ ਨੇ ਵੀ ਆਪਣੀ ਸ਼ੁਰੂਆਤ ਰੰਗਮੰਚ ਤੋਂ ਕੀਤੀ।ਜਿਸ ਦੇ Asish Duggalਹਿੱਸੇ ਬਹੁਤੇ ਕਿਰਦਾਰ ਵਿਲੇਨ ਵਾਲੇ ਹੀ ਆਏ, ਜੋ ਫਿਲਮ ਵਿੱਚ ਜਾਨ ਪਾਉਣ ਵਾਲਾ ਹੁੰਦਾ ਹੈ।ਆਸ਼ੀਸ਼ ਮਾਲਵੇ ਦੀ ਜ਼ਰਖੇਜ਼ ਮਿੱਟੀ ‘ਚ ਖੇਡ ਕੇ ਜਵਾਨ ਹੋਇਆ ਹੈ।ਉਸ ਦੇ ਆਲੇ-ਦੁਆਲੇ ਦੇ ਅਨੇਕਾਂ ਪਾਤਰ ਉਸ ਦੇ ਫਿਲਮੀ ਕਿਰਦਾਰ ‘ਚੋਂ ਝਲਕਦੇ ਹਨ।ਆਸ਼ੀਸ਼ ਦਾ ਚਿਹਰਾ ਮੋਹਰਾ, ਅੱਖਾਂ ਦੀ ਤੱਕਣੀ, ਪਹਿਰਾਵਾ, ਰੋਹਬਦਾਰ ਸਲੀਕਾ, ਡਾਇਲਾਗ ਡਲਿਵਰੀ ਉਸ ਦੇ ਕਲਾ ਵਿਅਕਤੀਤਵ ਨੂੰ ਹੋਰ ਵੀ ਨਿਖਾਰਦੀ ਹੈ। ਇਹੋ ਕਾਰਨ ਹੈ ਕਿ ਉਸ ਦੇ ਕਿਰਦਾਰਾਂ ਵਿੱਚ ਇੱਕ ਵੱਖਰੀ ਹੀ ਮਹਿਕ ਹੁੰਦੀ ਹੈ, ਜੋ ਹਰੇਕ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ।
           ਭਾਵੇਂ ਕਿ ਦੁੱਗਲ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸੁਰੂਆਤ ਮੁੰਬਈ ਤੋਂ ਕੀਤੀ।ਪਰ ਪਿਛਲੇ ਕਈ ਸਾਲਾਂ ਤੋਂ ਆਸ਼ੀਸ਼ ਦੁੱਗਲ ਪੰਜਾਬੀ ਸਿਨੇਮੇ ਲਈ ਲਗਾਤਾਰ ਸਰਗਰਮ ਹੈ।ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮੇ ਲਈ ਕੰਮ ਕਰਨਾ ਉਸ ਦੇ ਮਾਂ ਬੋਲੀ ਪ੍ਰਤੀ ਪਿਆਰ-ਸਤਿਕਾਰ ਦੀ ਗਵਾਹੀ ਭਰਦਾ ਹੈ।ਇਹ ਨਵਾਂ ਸਾਲ 2020 ਉਸ ਲਈ ਬਹੁਤ ਅਹਿਮੀਅਤ ਵਾਲਾ ਹੈ।ਇਸ ਸਾਲ ਉਸ ਦੀਆਂ ਵੱਡੇ ਬੈਨਰ ਦੀਆਂ ਅੱਧੀ ਦਰਜ਼ਨ ਤੋਂ ਵੱਧ ਪੰਜਾਬੀ ਫ਼ਿਲਮਾਂ ਰਲੀਜ਼ ਹੋਣ ਜਾ ਰਹੀਆ ਹਨ, ਜੋ ਉਸ ਦੇ ਕੈਰੀਅਰ ਅਤੇ ਕਲਾ ਖੇਤਰ ਦਾ ਘੇਰਾ ਹੋਰ ਵੀ ਵਿਸ਼ਾਲ ਕਰਨਗੀਆਂ।ਇੰਨੀਂ ਦਿਨੀਂ ਆਸ਼ੀਸ਼ ਦੁੱਗਲ ਚਰਚਿਤ ਫ਼ਿਲਮ ‘ਜੋਰਾ ਦਾ ਸੈਕਿੰਡ ਚੈਪਟਰ’ ਨਾਲ ਮੁੜ ਚਰਚਾ ਵਿੱਚ ਹੈ। ‘ਜੋਰਾ ਦਸ ਨੰਬਰੀਆ’ ਦੇ ਦਰਸ਼ਕਾਂ ਨੂੰ ਜਵਾਲਾ ਚੌਧਰੀ ਦਾ ਕਿਰਦਾਰ ਚੰਗੀ ਤਰ੍ਹਾ ਯਾਦ ਹੋਵੇਗਾ।ਚੋਧਰੀ ਜਵਾਲੇ ਦਾ ਕਿਰਦਾਰ ਮਾਲਵੇ ਇਲਾਕੇ ਦੀ ਉਪਜ ਹੈ।ਇਹ ਜਾਤ ਦੇ ਤਾਂ ਬਾਣੀਏ ਹੁੰਦੇ ਹਨ।ਪਰ ਜ਼ੇਰਾ ਤੇ ਆਦਤਾਂ ਜੱਟਾਂ ਵਰਗੀਆਂ ਹੁੰਦੀਆਂ ਹਨ।ਤੜਕੇ ਮੱਥੇ ‘ਤੇ ਤਿਲਕ ਲਾਉਂਦੇ ਹਨ ਤੇ ਆਥਣੇ ਗਲਾਸੀ ਖੜਕਾੳਂਦੇ ਹਨ।ਡੱਬ ‘ਚ ਭਾਵੇਂ ਹਥਿਆਰ ਰੱਖਦੇ ਹਨ।ਪਰ ਦਿਮਾਗ ਬਾਣੀਆਂ ਵਾਲਾ ਤੇ ਸੋਚ ‘ਚ ਰਾਜਨੀਤੀ ਹੈ।ਅਜਿਹੇ ਲੋਕਾਂ ਨੂੰ ਮਾਲਵੇ ‘ਚ ‘ਜੱਟ ਬਾਣੀਏ’ ਕਿਹਾ ਜਾਂਦਾ ਹੈ।ਆਸ਼ੀਸ਼ ਦੁੱਗਲ ਅਜਿਹੇ ਲੋਕਾਂ ਦੇ ਇਲਾਕੇ ‘ਚ ਜੰਮਪਲ ਕੇ ਜਵਾਨ ਹੋਇਆ ਹੈ।ਬਰਨਾਲਾ ਸ਼ਹਿਰ ਤੋਂ ਉਸ ਦੀ ਕਲਾ ਨੇ ਖੰਭ ਖਿਲਾਰੇ ਤੇ ਅੱਜ ਅੰਬਰਾਂ ‘ਤੇ ਉਡਾਰੀਆਂ ਮਾਰ ਰਿਹਾ ਹੈ।
        ‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਊਡ ਰੋਰ ਫ਼ਿਲਮ ਐਂਡ ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਲੀਜ਼ ਹੋਈ ‘ਜੋਰਾ ਦਾ ਸੈਕਿੰਡ ਚੈਪਟਰ’ ਵਿੱਚ ਧਰਮਿੰਦਰ, ਦੀਪ ਸਿੱਧੂ ਅਤੇ ਪੰਜਾਬੀ ਫਿਲਮਾਂ ਦੇ ਥੰਮ੍ਹ ਗੁੱਗੂ ਗਿੱਲ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸੋਨਪ੍ਰੀਤ ਜਵੰਧਾ, ਸਿੰਘਾਂ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਸ਼ਾਮਲ ਹਨ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …