Wednesday, October 14, 2026

ਕੈਪਟਨ ਸਰਕਾਰ ਝੁੱਗੀ ਝੌਂਪੜੀ ਵਾਲਿਆਂ ਨੂੰ ਦੇਵੇਗੀ ਜ਼ਮੀਨ ਦੇ ਮਾਲਕੀ ਹੱਕ – ਸਾਜਨ ਕਾਂਗੜਾ

ਸੰਗਰੂਰ, 15 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੂਬੇ ਦੀ ਕੈਪਟਨ ਸਰਕਾਰ ਵਲੋਂ ਪਿਛਲੇ ਦਿਨੀਂ 60000 ਝੁੱਗੀ ਝੌਂਪੜੀ ਵਾਲਿਆਂ ਨੂੰ ਨਾਾਗਰਿਕ PPNJ1503202006ਸਹੂਲਤਾਂ ਅਤੇ ਜ਼ਮੀਨ ਦੇ ਮਾਲਕੀ ਹੱਕ ਦੇਣ ਦੇ ਕੀਤੇ ਫੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿਰਫ਼ ਕਾਂਗਰਸ ਪਾਰਟੀ ਹੀ ਗਰੀਬਾਂ ਦੀ ਸੱਚੀ ਹਮਦਰਦ ਤੇ ਮਦਦਗਾਰ ਹੈ।ਸਥਾਨਕ ਬਰਨਾਲਾ ਫਾਟਕ ਨਜ਼ਦੀਕ ਰਹਿ ਰਹੇ ਝੁੱਗੀ ਝੌਂਪੜੀ ਵਾਲਿਆਂ ਨੂੰ ਕੈਪਟਨ ਸਰਕਾਰ ਦੇ ਉਕਤ ਫੈਸਲੇ ਸਬੰਧੀ ਜਾਣਕਾਰੀ ਦੇਣ ਪਹੁੰਚੇ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਵਲੋਂ ਜਿਥੇ ਪਹਿਲਾਂ ਦਲਿਤ ਵਰਗ ਲਈ 5-5 ਮਰਲੇ ਦੇ ਪਲਾਟ ਦੇਣ, ਸ਼ਗਨ ਸਕੀਮ ਦੀ ਰਾਸ਼ੀ 15 ਹਜਾਰ ਤੋਂ ਵਧਾ ਕੇ 21 ਹਜਾਰ ਕਰਨ ਅਤੇ ਲਾਗੂ ਸ਼ਰਤਾਂ ਹਟਾ ਕੇ ਦਲਿਤਾਂ ਨੂੰ 400 ਯੂਨਿਟ ਬਿਜ਼ਲੀ ਮੁਆਫੀ ਦੇ ਕੇ ਦਲਿਤਾਂ ਦਾ ਮਾਣ ਵਧਾਇਆ ਹੈ, ਉਥੇ ਹੁਣ ਝੁਗੀ ਝੌਂਪੜੀ ਵਾਲਿਆਂ ਲਈ ਜ਼ਮੀਨ ਮਾਲਕੀ ਦਾ ਇਤਿਹਾਸਕ ਫੈਸਲਾ ਕਰਕੇ ਦਲਿਤਾਂ ਦਾ ਦਿਲ ਜਿੱਤ ਲਿਆ ਹੈ।ਸਾਜਨ ਕਾਂਗੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਹਰ ਵਾਅਦਾ ਪੂਰਾ ਕੀਤਾ ਜਾਵੇਗਾ।

            ਇਸ ਮੌਕੇ ਰਾਣਾ, ਹਰਵਿੰਦਰ ਸਿੰਘ ਬੱਬੀ, ਲਖਮੀਰ ਸਿੰਘ, ਭਿੰਦਾ, ਬਬਲੂ, ਸੁਰਜੀਤ ਕੌਰ, ਮੁਰਤੀ ਦੇਵੀ, ਸ਼ਾਤੀ ਦੇਵੀ, ਜੈਲੋ ਦੇਵੀ, ਹਰਬੰਸ ਸਿੰਘ, ਬੰਤ ਸਿੰਘ, ਸੇਵਕ, ਬਿੱਟੂ, ਦੌਲਤ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …