ਲੰਗਰ ਹਾਲ ਤੇ ਸਕੂਲ ਦੇ ਕਮਰਿਆਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਆੋਣੇ ਜੱਦੀ ਪਿੰਡ ਭੀਲੋਵਾਲ ਪੱਕਾ ਵਿਖੇ ਸ਼੍ਰੀ ਬਾਵਾ ਨਾਗਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਪ੍ਰਬੰਧਕ ਕਮੇਟੀ ਨੂੰ ਮੰਦਰ ਦੇ ਕੰਮਾਂ ਵਾਸਤੇ 10 ਲੱਖ ਰੁਪਏ ਦਾ ਚੈਕ ਦਿੱਤਾ।ਉਨਾਂ ਨੇ ਲੰਗਰ ਹਾਲ ਦੀ ਉਸਾਰੀ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿਖੇ ਲਗਭਗ 20 ਲੱਖ ਦੀ ਲਾਗਤ ਨਾਲ ਬਣਨ ਵਲਾੇ ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ।ਉਹਨਾਂ ਨੇ ਕਿਹਾ ਸਕੂਲ ਨੂੰ ਅਪਗਰੇਡ ਕਰ ਕੇ ਹਾਈ ਸਕੂਲ ਤੋਂ ਸੀਨੀਅਰ ਸਕੈਂਡਰੀ ਬਣਾਇਆ ਗਿਆ ਹੈ ।
ਇਸ ਮੌਕੇ ਡੀ.ਓ ਸਲਵਿੰਦਰ ਸਿੰਘ ਸਮਰਾ, ਪ੍ਰਿਸੀਪਲ ਮੁਨੀਸ਼ ਮੇਹਤਾ ਭੀਲੋਵਾਲ, ਸਰਪੰਚ ਹਰਜਿੰਦਰ ਸਿੰਘ ਭੀਲੋਵਾਲ, ਸਰਪੰਚ ਗੁਰਮੀਤ ਕੌਰ, ਸਵਰਨ ਸਿੰਘ, ਸੂਬਾ ਸਿੰਘ, ਭੁਪਿੰਦਰ ਸਿੰਘ, ਪਾਲ ਸਿੰਘ, ਰਾਜ ਕੁਮਾਰ ਮੈਂਬਰ, ਅਵਤਾਰ ਸਿੰਘ ਮੈਂਬਰ, ਮਨਵਿੰਦਰਪਾਲ ਸਿੰਘ, ਗੁਲਸ਼ਨ ਕੁਮਾਰ, ਸਰਪੰਚ ਰਜਿੰਦਰ ਵੇਹਰਾ, ਸਰਪੰਚ ਜਸਵੰਤ ਵੈਰੋਕੇ, ਸਰਪੰਚ ਬਲਵਿੰਦਰ ਹੇਤਮਪੁਰ, ਨਿਰਵੈਰ ਸਿੰਘ ਤਰੀਨ, ਸਤਨਾਮ ਸਿੰਘ ਕਾਕੜ, ਸਰਪੰਚ ਬੇਅੰਤ ਸਿੰਘ ਕਾਕੜ, ਡਾ. ਜਗਦੀਸ਼ ਨੰਦਾ, ਡਾ. ਕਾਰਜ ਸਿੰਘ, ਮਨਜਿੰਦਰ ਸਿੰਘ ਮੋਹਲੇਕੇ, ਬਾਜ ਸਿੰਘ ਭੱਗੂਪੁਰ, ਬੱਗੀ ਭੱਗੂਪੁਰ, ਹਰਭਰਨ ਸਿੰਘ ਭਸੀਨੀਆ ਆਦਿ ਹਾਜ਼ਰ ਸਨ।