ਸੰਗਰੂਰ, 15 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵਲੋਂ 10ਵਾਂ ਖੂਨਦਾਨ ਕੈਂਪ 16 ਮਾਰਚ
ਨੂੰ ਵਿਸ਼ਕਰਮਾ ਮੰਦਿਰ ‘ਚ ਲਗਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਜਸਵਿੰਦਰਪਾਲ ਸ਼ਰਮਾ ਅਤੇ ਸਕੱਤਰ ਪਰਦੀਪ ਕੁਮਾਰ ਬਿੱਟੂ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸੰਤ ਅਤਰ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਲਗਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਇਹ ਕੈਂਪ ਸਰਕਾਰੀ ਬਲੱਡ ਬੈਂਕ ਅਤੇ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੀ ਟੀਮ ਵਲੋਂ ਲਗਾਇਆ ਜਾਵੇਗਾ।
ਇਸ ਮੌਕੇ ਮੀਤ ਪ੍ਰਧਾਨ ਹਰਜੀਤ ਸਿੰਘ ਬਬਲੀ, ਸਹਾਇਕ ਸਕੱਤਰ ਗੁਰਵਿੰਦਰ ਸਿੰਘ ਗੱਗੀ, ਰਵੀ ਦੱਤ ਸ਼ਾਹਪੁਰ ਕਲਾਂ, ਚਮਕੌਰ ਸਿੰਘ ਸ਼਼ਾਹਪੁਰ, ਜਸਪਾਲ ਸ਼਼ਰਮਾ, ਅਮਨਦੀਪ ਖਾਨ, ਹਰਿੰਦਰ ਸਿੰਘ ਫਤਿਹਗੜ੍ਹ, ਗੱਬਰ ਸਿੰਘ, ਬੱਬੂ ਚੀਮਾਂ, ਕਮਲਪ੍ਰੀਤ ਸਿੰਘ, ਮੋਹਤਮ ਸਿੰਘ ਲੀਲਾ, ਪ੍ਰੀਤ ਚੀਮਾਂ, ਹਰਵਿੰਦਰਪਾਲ ਰਿਸ਼ੀ, ਸੰਜੀਵ ਕੁਮਾਰ ਸਿੰਗਲਾ, ਚਮਕੌਰ ਸਿੰਘ ਛਾਜਲਾ, ਰਣਜੀਤ ਸਿੰਘ ਸੇਠੀ, ਬਿੱਕਰ ਸਿੰਘ ਅਤੇ ਕਲੱਬ ਦੇ ਸਾਰੇ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media