ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਚਲਾਈ ਜਾ ਰਹੀ ਸਾਹਿਤ ਸਭਾ ਇੱਕ ਪ੍ਰਮੁੱਖ ਵਿਦਿਆਰਥੀ
ਸੰਸਥਾ ਹੈ।ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ 250 ਦੇ ਕਰੀਬ ਵਿਦਿਆਰਥੀ ਮੈਂਬਰ ਵਜੋਂ ਕਾਰਜਸ਼ੀਲ ਹਨ।ਸਭਾ ਵਲੋਂ ਹਰ ਸਾਲ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਜਾਂਦੇ ਹਨ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਆਪਣੇ ਵਿਦਿਆਰਥੀਆਂ ਦੀ ਬੇਹਤਰੀ ਲਈ ਕਈ ਤਰ੍ਹਾਂ ਨਾਲ ਕਾਰਜਸ਼ੀਲ ਹੈ।ਜਿਥੇ ਇਕ ਪਾਸੇ ਵਿਭਾਗ ਦੀ ਆਪਣੀ ਐਮ.ਏ ਅਤੇ ਐਮ.ਫਿਲ. ਦੇ ਖੋਜਾਰਥੀਆਂ ਲਈ ਵੱਖਰੀ ਸ਼ਾਨਦਾਰ ਲਾਇਬ੍ਰੇਰੀ ਹੈ, ਉਥੇ ਵਿਭਾਗ ਦੁਆਰਾ ਮਿਆਰੀ ਖੋਜ ਰਸਾਲਾ ‘ਸੰਵਾਦ‘ ਸਾਲ ’ਚ 2 ਵਾਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜੋ ਯੂ.ਜੀ.ਸੀ ਵਲੋਂ ਮਾਨਤਾ ਪ੍ਰਾਪਤ ਹੈ।
ਸਾਹਿਤ ਸਭਾ ਦੇ ਇੰਚਾਰਜ ਪ੍ਰੋਫੈਸਰ ਡਾ. ਭੁਪਿੰਦਰ ਸਿੰਘ ਤੇ ਡਾ. ਹੀਰਾ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਾਹਿਤ ਸਭਾ ਵਲੋਂ ਨਵੰਬਰ ਮਹੀਨੇ ’ਚ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਬਾਣੀ-ਚਿੰਤਨ ਵਿਸ਼ੇ ’ਤੇ ਵਿਦਿਆਰਥੀਆਂ ਦਾ ਸੈਮੀਨਾਰ ਕਰਵਾਇਆ ਗਿਆ ਸੀ।13 ਮਾਰਚ ਨੂੰ ਚਰਚਿਤ ਵਿਸ਼ਿਆਂ ‘ਤੇ ਕਰਵਾਏ ਗਏ ਲੇਖ-ਰਚਨਾ ਮੁਕਾਬਲੇ ’ਚ 30 ਅਤੇ 14 ਮਾਰਚ ਨੂੰ ਕਹਾਣੀ-ਰਚਨਾ ਮੁਕਾਬਲੇ ‘ਚ 25 ਵਿਦਿਆਰਥੀਆਂ ਨੇ ਹਿੱਸਾ ਲਿਆ।16 ਮਾਰਚ ਨੂੰ ਸੁੰਦਰ-ਲਿਖਾਈ ਮੁਕਾਬਲਾ, 17 ਮਾਰਚ ਨੂੰ ਭਾਸ਼ਣ ਮੁਕਾਬਲਾ, 18 ਮਾਰਚ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ, 19 ਮਾਰਚ ਨੂੰ ਮਾਤ-ਭਾਸ਼ਾ ਪੰਜਾਬੀ ਸਬੰਧੀ ਸਲੋਗਨ ਮੁਕਾਬਲਾ ਅਤੇ 20 ਮਾਰਚ ਨੂੰ ਕਵਿਤਾ ਰਚਨਾ ਮੁਕਾਬਲਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਹ ਸਭ ਮੁਕਾਬਲੇ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ’ਚ ਹੋਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਾਹਿਤ ਸਭਾ ਦੇ ਸਲਾਨਾ ਇਨਾਮ ਵੰਡ ਸਮਾਰੋਹ ’ਚ ਸਰਟੀਫ਼ਿਕੇਟ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media