ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਵਿੱਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।ਅੰਮ੍ਰਿਤਸਰ ਥਿਏਟਰ ਫੈਸਟੀਵਲ ਦੇ 8ਵੇਂ ਦਿਨ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਅਖ਼ਤਰ ਅਲੀ ਦਾ ਲਿਖਿਆ ਅਤੇ ਗੁਰਮੇਲ ਸ਼ਾਮਨਗਰ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਸੁਕਰਾਤ’ ਦਾ ਸਫਲ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਿਤ ਕੀਤਾ ਗਿਆ।
ਇਹ ਨਾਟਕ ਯੂਨਾਨ ਦੇ ਮਹਾਨ ਦਾਰਸ਼ਨਿਕ ਸੁਕਰਾਤ ਦੀ ਜੀਵਨੀ ਅਤੇ ਵਿਚਾਰਾਂ ‘ਤੇ ਅਧਾਰਿਤ ਹੈ।ਉਸ ਸਮੇਂ ਦੇ ਹਾਕਮਾਂ ਵਲੋਂ ਸੁਕਰਾਤ ਨੂੰ ਉਸ ਦੇ ਬੇਬਾਕ ਵਿਚਾਰਾਂ ਅਤੇ ਸੱਚ ਬੋਲਣ ਕਰਕੇ ਕਿਸ ਤਰਾਂ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਸੀ ਇਸ ਨਾਟਕ ‘ਚ ਦਰਸਾਇਆ ਗਿਆ।ਸਮਾਜ ’ਚ ਫੈਲੇ ਅਗਿਆਨ ਅਤੇ ਪਾਖੰਡ ਤੇ ਚੋਟ ਕਰਦੇ ਅਤੇ ਰਾਜਨੀਤਿਕ ਲੋਕਾਂ ਦੀ ਮੱਕਾਰੀ ਅਤੇ ਬਦ-ਦਿਆਨਤ ਤੋਂ ਪਰਦਾ ਚੁੁੱਕਦੇ ਸੁਕਰਾਤ ਦੇ ਵਿਚਾਰ ਅੱਜ 2500 ਸਾਲਾਂ ਬਾਅਦ ਵੀ ਉਨੇ ਹੀ ਸਾਰਥਿਕ ਨਜ਼ਰ ਆਏ।ਇਸ ਨਾਟਕ ਦੇ ਪਾਤਰਾਂ ਹਰਪ੍ਰੀਤ ਸਿੰਘ, ਗੁਰਦਿੱਤਪਾਲ ਸਿੰਘ, ਡਿੰਪਲ, ਸੰਤੋਖ, ਜੋਹਨਪਾਲ ਸਹੋਤਾ ਅਤੇ ਕਰਨਲ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ।ਪਿੱਠ ਵਰਤੀ ਭੂਮਿਕਾਵਾਂ ਬਲਜੀਤ ਬੱਲੀ, ਦਾਮਿਨੀ, ਸੁਮਿਤ, ਗੁਰਪ੍ਰੀਤ ਅਤੇ ਲਕਸ਼ ਨੇ ਕੀਤੀਆਂ।
Check Also
ਵਰਧਮਾਨ ਸਟੀਲ ਨੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਚਾਲੀ ਖੂਹ ਵਿਖੇ ਲਗਾਇਆ ਮੀਆਂਵਾਕੀ ਜੰਗਲ
ਵਾਤਾਵਰਨ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਰੁੱਖਾਂ ਦੀ ਹੋਂਦ ਜਰੂਰੀ – ਜੀਵਨਜੋਤ ਕੌਰ ਅੰਮ੍ਰਿਤਸਰ, 3 …