ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸ਼ੁਰੂ ਕੀਤੀ ਗਈ ਸਕੀਮ ‘‘ਆਪਣੀ ਗੱਡੀ
ਆਪਣਾ ਰੋਜ਼ਗਾਰ(ਅਗਰ)” ਨੌਜਵਾਨਾਂ ਲਈ ਸਵੈ-ਰੋਜ਼ਗਾਰ ਦਾ ਇੱਕ ਸੁਨਹਿਰੀ ਮੌਕਾ ਹੈ।ਅੰਮ੍ਰਿਤਸਰ ਜਿਲ੍ਹੇ ਦੇ ਨੋਜਵਾਨ 23 ਮਾਰਚ 2020 ਤੱਕ ਇਸ ਸਕੀਮ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਵਿਖੇ ਫਾਰਮ ਜਮਾ ਕਰਾ ਸਕਦੇ ਹਨ।
ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਕਾਰ ਲਈ 75000/- ਰੁਪਏ ਤੱਕ ਦੀ ਸਬਸਿਡੀ ਜਾਂ ਕਾਰ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ ਅਤੇ ਆਟੋ ਰਿਕਸ਼ਾ ਲਈ 50000/- ਰੁਪਏ ਦੀ ਸਬਸਿਡੀ ਜਾਂ ਆਟੋ ਰਿਕਸ਼ਾ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ, ਸਰਕਾਰ ਵਲੋਂ ਸਫਲ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ।ਅੰਮਿ੍ਰਤਸਰ ਜਿਲ੍ਹੇ ਦਾ ਕੋਈ ਵੀ ਨੋਜਵਾਨ, ਜਿਸ ਦੀ ਉਮਰ 1-11-2019 ਤੱਕ 21 ਤੋਂ 45 ਸਾਲ ਦੇ ਵਿਚਕਾਰ, ਅੱਠਵੀਂ ਜਮਾਤ ਪਾਸ ਹੈ ਅਤੇ ਨੀਲਾ ਕਾਰਡ/ਸਮਾਰਟ ਕਾਰਡਧਾਰਕ ਹੈ, ਉਹ ਇਸ ਸਕੀਮ ਲਈ ਅਰਜ਼ੀ ਦੇ ਸਕਦਾ ਹੈ।ਉਮੀਦਵਾਰ ਕੋਲ ਕਮਰਸ਼ੀਅਲ ਫੋਰ ਵ੍ਹੀਲਰ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ ਅਤੇ ਥ੍ਰੀ ਵਹੀਲਰ ਲਈ ਲੋੜੀਂਦਾ ਲਾਈਸੈਂਸ ਹੋਵੇ ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਜਾਣਕਾਰੀ ਲਈ ਮੋਬਾਇਲ ਨੰਬਰ 98725-69068 ‘ਤੇ ਸੰਪਰਕ ਕਰ ਸਕਦੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media