Sunday, February 22, 2026

ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸੂਚੀ ਜਾਰੀ-ਡਿਪਟੀ ਕਮਿਸ਼ਨਰ

ਇਨਾਂ ਸੇਵਾਵਾਂ ਦਾ ਵੱਧ ਮੁੱਲ ਲੈਣ ਅਤੇ ਭੰਡਾਰ ਕਰਨ ‘ਤੇ ਹੋਵੇਗੀ ਸਜ਼ਾ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਨੂੰ ਲੈ ਕੇ ਲੋਕਾਂ ਵਿਚ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਲੱਗੀ ਦੌੜ ਦੇ ਮੱਦੇਨਜ਼ਰ Shivdular Singh DC 1ਸਰਕਾਰ ਨੇ ਵਸਤਾਂ ਐਕਟ 1955 ਅਧੀਨ ਨਿਤ ਪ੍ਰਤੀ ਦਿਨ ਦੀ ਜ਼ਿੰਦਗੀ ਵਿੱਚ ਲੋੜੀਂਆਂ ਜ਼ਰੂਰੀ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸੂਚੀ ਜਾਰੀ ਕੀਤੀ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਨਾਂ ਵਸਤਾਂ ਵਿਚ ਅਨਾਜ ਜਿਵੇਂ ਕਿ ਕਣਕ, ਚੌਲ ਤੇ ਆਟਾ, ਦਾਲਾਂ, ਖਾਣ ਵਾਲੇ ਤੇਲ, ਸਬਜੀਆਂ, ਖੰਡ, ਗੁੜ, ਦੁੱਧ, ਚਾਹ, ਲੂਣ ਤੋਂ ਇਲਾਵਾ ਵਾਇਰਸ ਨੂੰ ਰੋਕਣ ਲਈ ਵਰਤੇ ਜਾਂਦੇ ਮਾਸਕ ਅਤੇ ਹੈਂਡ ਸੇਨੀਟਾਈਜ਼ਰ ਸ਼ਾਮਿਲ ਹਨ, ਨੂੰ ਜ਼ਰੂਰੀ ਵਸਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ।ਇਨਾਂ ਵਸਤਾਂ ਦੀ ਸਪਲਾਈ ਉਤੇ ਕੋਈ ਰੋਕ ਨਹੀਂ ਲੱਗੇਗੀ ਅਤੇ ਨਾ ਹੀ ਇਨਾਂ ਵਸਤਾਂ ਨੂੰ ਵੱਡੀ ਮਾਤਰਾ ਵਿਚ ਭੰਡਾਰ ਕੀਤਾ ਜਾ ਸਕੇਗਾ।
            ਢਿਲੋਂ ਨੇ ਦੱਸਿਆ ਕਿ ਜਰੂਰੀ ਐਲਾਨੀਆਂ ਸੇਵਾਵਾਂ ਵਿਚ ਕਰਿਆਨਾ, ਪੀਣ ਵਾਲੇ ਪਦਾਰਥਾਂ, ਫਲ, ਸਬਜੀਆਂ, ਪਸ਼ੂਆਂ ਦਾ ਚਾਰਾ ਦੀ ਸਪਲਾਈ, ਖੁਰਾਕੀ ਪਦਾਰਥ ਬਨਾਉਣ ਵਾਲੇ ਸਨਅਤੀ ਯੂਨਿਟ, ਪੈਟਰੋਲ, ਡੀਜ਼ਲ, ਸੀ ਐਨ ਜੀ ਦੀ ਸਪਲਾਈ ਤੇ ਵੰਡ, ਸ਼ੈਲਰ, ਮਿਲਕ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਤਿਆਰ ਕਰਨ ਵਾਲੇ ਯੂਨਿਟ, ਐਲ ਪੀ ਜੀ ਦੀ ਸਪਲਾਈ, ਮੈਡੀਕਲ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨ ਬਨਾਉਣ ਵਾਲੇ ਯੂਨਿਟ, ਸੰਚਾਰ ਸੇਵਾਵਾਂ, ਬੀਮਾ ਕੰਪਨੀਆਂ, ਬੈਂਕ ਤੇ ਏ.ਟੀ.ਐਮ, ਡਾਕ ਘਰ, ਕਣਕ ਤੇ ਚੌਲ ਦੀ ਸਪਲਾਈ ਅਤੇ ਇਨਾਂ ਲਈ ਵਰਤੋਂ ਵਿਚ ਆਉਂਦੀਆਂ ਵਸਤਾਂ ਜਿਵੇਂ ਕਿ ਬੋਰੀਆਂ, ਤਰਪਾਲਾਂ, ਕਰੇਟ ਆਦਿ, ਕਣਕ ਕੱਟਣ ਲਈ ਕੰਬਾਇਨ ਤੇ ਹੋਰ ਔਜਾਰ, ਖੇਤੀ ਸੰਦ ਬਨਾਉਣ ਵਾਲੇ ਯੂਨਿਟ ਆਦਿ ਸ਼ਾਮਿਲ ਹਨ, ਨੂੰ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਸੇਵਾਵਾਂ ਉਤੇ ਕਿਸੇ ਵੀ ਤਰਾਂ ਦੀ ਰੋਕ ਨਹੀਂ ਰਹੇਗੀ।
             ਡੀ.ਸੀ ਢਿਲੋਂ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੋ ਵੀ ਵਿਅਕਤੀ ਜਾਂ ਫਰਮਾਂ ਇਨਾਂ ਵਸਤਾਂ ਦੀ ਕਾਲਾ ਬਾਜ਼ਾਰੀ ਕਰਨਗੀਆਂ ਉਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨਾਂ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ਵਿਖੇੇ ਅਧਿਕਾਰੀਆਂ ਨੇ ਆਪਣੇ ਤੌਰ ਉਤੇ ਜਾਂਚ ਕੀਤੀ ਹੈ ਅਤੇ ਇਹ ਕੰਮ ਅੱਗੋਂ ਵੀ ਜਾਰੀ ਰਹੇਗਾ, ਤਾਂ ਜੋ ਕੋਈ ਵੀ ਵਿਅਕਤੀ ਜਨਤਾ ਨੂੰ ਲੁੱਟਣ ਦੀ ਹਿੰਮਤ ਨਾ ਕਰ ਸਕੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …