Wednesday, April 29, 2026

ਇੱਟਾਂ, ਸਮਿੰਟ,ਰੇਤਾ, ਬਜ਼ਰੀ ਅਤੇ ਦਿਹਾੜੀ ਦੇ ਸਰਕਾਰੀ ਰੇਟ ਅਤੇ ਮਾਰਕੀਟ ਰੇਟਾਂ ਵਿਚਲਾ ਫਰਕ ਖਤਮ ਹੋਵੇ – ਰਿੰਕੈ ਗੁਰਨੇ

ਲੌਂਗੋਵਾਲ, 22 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਵਿੱਚ ਬਿਲਡਿੰਗ ਮਟੀਰੀਅਲ ਜਿਵੇਂ ਕਿ ਇੱਟਾਂ ਸੀਮੈਂਟ, ਰੇਤਾ, ਬਜ਼ਰੀ ਆਦਿ ਦੇ ਅਸਮਾਨੀ PPNJ220320204ਚੜ੍ਹੇ ਭਾਵਾਂ ਰੇਟਾਂ ਕਾਰਨ ਪਿੰਡਾਂ ‘ਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਗਈ ਹੈ॥ਇਸ ਲਈ ਪੰਜਾਬ ਸਰਕਾਰ ਵਲੋਂ ਇੱਟਾਂ, ਸੀਮਿੰਟ, ਰੇਤਾ, ਬਜ਼ਰੀ ਤੋਂ ਇਲਾਵਾ ਲੇਬਰ ਦੇ ਮਾਰਕੀਟ ਰੇਟ ਅਤੇ ਸਰਕਾਰ ਵਲੋਂ ਨਿਸਚਿਤ ਕੀਤੇ ਰੇਟਾਂ ਵਿਚਲਾ ਪਾੜਾ ਜਲਦ ਤੋਂ ਜਲਦ ਖਤਮ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਗੁਰਨੇ ਨੇ ਸੰਗਰੂਰ ਦੇ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨਾਂ ਅਤੇ ਸਰਪੰਚਾਂ ਦੇ ਨਾਲ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਏ.ਡੀ.ਸੀ ਵਿਕਾਸ ਰਜਿੰਦਰ ਕੁਮਾਰ ਬੱਤਰਾ ਨੂੰ ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
             ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਵਰਤੇ ਜਾਂਦੇ ਮਟੀਰੀਅਲ ਦੇ ਸਰਕਾਰ ਵਲੋਂ ਤੈਅ ਕੀਤੇ ਰੇਟਾਂ ਅਤੇ ਮਾਰਕੀਟ ਵਿਚਲੇ ਰੇਟਾਂ ਦੇ ਵੱਡੇ ਫਰਕ ਕਾਰਨ ਸਰਪੰਚਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਲਈ ਇੱਟ ਦਾ ਸਰਕਾਰੀ ਰੇਟ 4900 ਰੁਪਏ ਪ੍ਰਤੀ ਹਜਾਰ ਤੈਅ ਕੀਤਾ ਹੈ, ਜਦੋਂ ਕਿ ਮਾਰਕੀਟ ਰੇਟ 5500, ਸੀਮਿੰਟ ਦਾ ਸਰਕਾਰੀ ਰੇਟ 325 ਰੁਪਏ ਪ੍ਰਤੀ ਥੈਲਾ ਹੈ, ਜਦੋਂ ਕਿ ਮਾਰਕੀਟ ਰੇਟ 350 ਰੁਪਏ ਹੈ।ਮਿਸਤਰੀ ਦੀ ਦਿਹਾੜੀ ਦਾ ਸਰਕਾਰੀ ਰੇਟ 350 ਰੁਪਏ ਹੈ ਜਦੋਂ ਕਿ ਮਾਰਕੀਟ ਰੇਟ 500 ਰੁਪਏ ਹੈ।ਉਨ੍ਹਾਂ ਕਿਹਾ ਕਿ ਡੀ.ਸੀ ਅਤੇ ਏ.ਡੀ.ਸੀ (ਵਿਕਾਸ) ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਮਟੀਰੀਅਲ ਦੇ ਸਰਕਾਰੀ ਰੇਟਾਂ ਨੂੰ ਮਾਰਕੀਟ ਰੇਟਾਂ ਦੇ ਬਰਾਬਰ ਕੀਤਾ ਜਾਵੇ।ਇਸ ਤੋਂ ਇਲਾਵਾ ਸਰਪੰਚਾਂ ਦਾ ਮਾਣ ਭੱਤਾ 1800 ਰੁਪਏ ਤੋਂ ਵਧਾ ਕੇ 25 ਹਜਾਰ ਕਰਨ ਅਤੇ ਟੋਲ ਪਲਾਜ਼ਾ ਤੋਂ ਸਰਪੰਚਾਂ ਨੂੰ ਛੂਟ ਦੇਣ ਦੀ ਮੰਗ ਵੀ ਕੀਤੀ ਗਈ ਹੈ।
               ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਭਵਾਨੀਗੜ੍ਹ, ਗੁਰਪਿਆਰ ਸਿੰਘ ਧੂਰਾ ਬਲਾਕ ਪ੍ਰਧਾਨ ਧੂਰੀ, ਜਸਕਰਨ ਸਿੰਘ ਕੜਿਆਲ ਬਲਾਕ ਪ੍ਰਧਾਨ ਦਿੜ੍ਹਬਾ, ਸ਼ਿਵਦਰਸ਼ਨ ਸਿੰਘ ਕੋਠੇ ਛਾਜਲੀ ਬਲਾਕ ਪ੍ਰਧਾਨ ਸੁਨਾਮ, ਲਵਜੀਤ ਸਿੰਘ ਹੋਤੀਪੁਰ ਬਲਾਕ ਪ੍ਰਧਾਨ ਮੂਣਕ, ਲਵਜੀਪ ਸਿੰਘ ਤੂਰ ਬਡਰੁੱਖਾਂ ਬਲਾਕ ਪ੍ਰਧਾਨ ਸੰਗਰੂਰ ਤੋਂ ਇਲਾਵਾ ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ, ਬਿੰਦਰ ਸਰਪੰਚ ਆਲਮਪੁਰ, ਨਿਰਭੈ ਸਿੰਘ ਢੀਂਡਸਾ, ਬੀਰਬਲ ਸਿੰਘ ਦਾਈਆ, ਰਾਜੂ ਸਰਪੰਚ ਰਾਏਧਰਾਣਾ, ਗੁਰਦੀਪ ਸਿੰਘ ਕਲੇਰ ਅਤੇ ਹਰਦੀਪ ਸਰਪੰਚ ਜਵਾਹਰਵਾਲਾ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …