Wednesday, March 18, 2026

ਪੰਜਾਬ ਰਾਜ ਦੇ ਪਸ਼ੂ ਮੇਲਿਆਂ ‘ਤੇ 31 ਮਾਰਚ ਤੱਕ ਮੁਕੰਮਲ ਰੋਕ

ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ।Ban Ordersਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ 19 ਮਾਰਚ ਤੋਂ 31 ਮਾਰਚ 2020 ਤੱਕ ਲਗਾਏ ਜਾਣ ਵਾਲੇ ਪੰਜਾਬ ਰਾਜ ਦੇ ਪਸ਼ੂ ਮੇਲਿਆਂ ‘ਤੇ ਮੁਕੰਮਲ ਤੋਰ ਰੋਕ ਲਗਾਈ ਗਈ ਹੈ।
ਇਕ ਹੋਰ ਹੁਕਮਾ ਰਾਹੀਂ ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਐਸ.ਡੀ.ਐਮ ਕੋਰਟ ਪਠਾਨਕੋਟ ਵਿੱਚ ਜਿਨ੍ਹਾਂ ਲੋਕਾਂ ਦੇ ਕੋਰਟ ਕੇਸ ਚੱਲ ਰਹੇ ਹਨ।ਉਨ੍ਹਾਂ ਸਾਰੇ ਕੇਸਾਂ ਦੇ ਕੰਮ ਕਾਜ ‘ਤੇ 20 ਮਾਰਚ ਤੋਂ ਲੈ ਕੇ 31 ਮਾਰਚ 2020 ਤੱਕ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਮੇਂ ਦੋਰਾਨ ਜਿਨ੍ਹਾਂ ਕੇਸਾਂ ਦੇ ਅੰਤਿਮ ਫੈਂਸਲੇ ਸੁਣਾਉਣ ‘ਤੇ ਹਨ ਉਨ੍ਹਾਂ ਫੈਸਲਿਆਂ ਨੂੰ ਹੀ ਸੁਣਾਇਆ ਜਾਵੇਗਾ ਅਤੇ ਬਾਕੀ ਕੋਰਟ ਕੇਸਾਂ ‘ਤੇ ਨਿਰਧਾਰਤ ਮਿਤੀ ਤੱਕ ਰੋਕ ਹੋਵੇਗੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …