Sunday, July 12, 2026

ਬਚੋ ਵਾਇਰਸ ਕੋਰੋਨਾ………

Corona 1ਦੁਨੀਆ ‘ਚ ਫੈਲ ਗਿਆ ਵਾਇਰਸ ਕੋਰੋਨਾ,
ਮੀਟਰ ਦੀ ਦੂਰੀ ਰੱਖੋ, ਨਾ ਹੀ ਹੱਥ ਹੀ ਮਿਲਾਉਣਾ
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਖੰਘ ਛਿੱਕ ਵੇਲੇ ਮੂੰਹ ਨੱਕ ਨੂੰ ਹੈ ਢੱਕਣਾ,
ਹਦਾਇਤਾਂ ਮੰਨੋਗੇ ਤਾਂ ਛੇਤੀ ਹੱਲ ਹੋ ਸਕਣਾ।
ਅਤੇ ਭੀੜ ਵਾਲੀ ਜਗ੍ਹਾ ਨਾ ਹੀ ਖਲੋਣਾ,
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਸਾਬਣ ਜਾਂ ਤੁਸੀਂ ਸੈਨੇਟਾਈਜ਼ਰ ਵਰਤੋ,
ਹੱਥ ਸਾਫ ਕਰੋ ਹਮੇਸ਼ਾਂ ਜਦ ਘਰ ਪਰਤੋ,
ਸੰਜ਼ਮ ਰੱਖੇ ਜਿਹੜਾ ਉਹੀ ਹੈ ਖਰਾ ਸੋਨਾ,
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਵੱਡੇ-ਵੱਡੇ ਦੇਸ਼ਾਂ ਵਿੱਚ ਹਜ਼ਾਰਾਂ ਮੌਤਾਂ ਹੋ ਗਈਆਂ,
ਕਾਬੂ ਕਰਨ ਲਈ ਇਸ ਨੂੰ ਸਰਕਾਰਾਂ ਅਸਫਲ ਨੇ ਰਹੀਆਂ,
ਸਾਰੇ ਮੁਲਕਾਂ ‘ਚ ਦੇਖੋ ਇੱਕੋ ਰੋਣਾ ਧੋਣਾ,
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਮੌਤ ਨਾਲ ਸੱਜਣੋ ਹੁੰਦਾ ਏਦਾਂ ਰਾਬਤਾ,
ਵਾਇਰਸ ਨੇ ਜਿਵੇਂ ਕਈਆਂ ਨੂੰ ਸਾਂਭਤਾ।
ਜਨਤਾ ਕਰਫਿਉ ਤਾਂ ਹੀ ਪੈ ਗਿਆ ਲਾਉਣਾ।
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਅਰਵਿੰਦਰ ਦਾ ਸੀ ਥੋਨੂੰ ਜਾਗਰੂਕ ਕਰਨਾ,
ਸੀਰੀਅਸ ਹੋਵੇ ਭਾਈ ਛੱਡੋ ਮਖੌਲ ਕਰਨਾ,
ਸਾਵਧਾਨ ਹੋ ਜੋ ਨਹੀ ਪੈਣਾ ਰੋਣਾ।
ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ ……

ਅਰਵਿੰਦਰ ਸਿੰਘ
ਡਰੋਲੀ ਭਾਈ, ਜਿਲ੍ਹਾ ਮੋਗਾ।
ਫੋਨ – 99155 47728

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …