Wednesday, September 30, 2026

ਕਪੂਰਥਲਾ ਅਤੇ ਢਿਲਵਾਂ ਦੇ ਸਲੱਮ ਏਰੀਏ ਦੇ 2000 ਲੋਕਾਂ ਨੂੰ ਤਿਆਰ ਭੋਜਨ ਦੀ ਕੀਤੀ ਵੰਡ

ਕਪੂਰਥਲਾ, 29 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਅਗਵਾਈ ‘ਚ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-PPNJ2903202007ਵੱਖ ਟੀਮਾਂ ਦਾ ਗਠਨ ਕਰਕੇ ਡੇਰਾ ਬਿਆਸ ਦੇ ਸਹਿਯੋਗ ਨਾਲ ਕਪੂਰਥਲਾ ਅਤੇ ਢਿਲਵਾਂ ਇਲਾਕੇ ਦੇ ਸਲੱਮ ਏਰੀਏ ਦੇ 2000 ਦੇ ਕਰੀਬ ਲੋੜਵੰਦ ਲੋਕਾਂ ਨੂੰ ਤਿਆਰ ਕੀਤਾ ਗਿਆ ਭੋਜਨ ਮੁਹੱਈਆ ਕਰਵਾਇਆ ਗਿਆ।ਇਸ ਦੌਰਾਨ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੋ ਟਾਈਮ ਦਾ ਭੋਜਨ ਵੰਡਿਆ ਗਿਆ।ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਪੀ ਮਨਦੀਪ ਸਿੰਘ, ਡੀ.ਐਸ.ਪੀ ਹਰਿੰਦਰ ਸਿੰਘ ਗਿੱਲ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਤੋਂ ਇਲਾਵਾ ਐਸ.ਐਚ.ਓ ਕੋਤਵਾਲੀ, ਐਸ.ਐਚ.ਓ ਸਿਟੀ, ਐਸ.ਐਚ.ਓ ਸਦਰ ਅਤੇ ਐਸ.ਐਚ.ਓ ਸੁਭਾਨਪੁਰ ਨੇ ਵੱਖ-ਵੱਖ ਟੀਮਾਂ ਦੀ ਅਗਵਾਈ ਕੀਤੀ ਅਤੇ ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਿਆ।
              ਇਸ ਮੌਕੇ ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਐਸ.ਪੀ ਮਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਇਸ ਔਖੀ ਘੜੀ ਵਿਚ ਭੁੱਖਾ ਨਾ ਰਹੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …