ਕਪੂਰਥਲਾ, 29 ਮਾਰਚ (ਪੰਜਾਬ ਪੋਸਟ ਬਿਊਰੋ) – ਫਗਵਾੜਾ ਵਾਸੀ ਕਰਿਆਨਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਜ਼ੋਮੈਟੋ ਰਾਹੀਂ ਵੀ ਮੰਗਵਾ ਸਕਦੇ ਹਨ।ਸਹਾਇਕ
ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੇ ਲਈ ਫਗਵਾੜਾ ਦੇ ਲੋਕ ਜ਼ੋਮੈਟੋ ਐਪ ਡਾਊਨਲੋਡ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜ਼ੋਮੈਟੋ ਐਪ ਨੂੰ ਖੋਲ੍ਹਣ ਉਪਰੰਤ ‘ਜ਼ੋਮੈਟੋ ਮਾਰਕੀਟ’ ਦੇ ਬੈਨਰ ’ਤੇ ਕਲਿਕ ਕਰਕੇ ਆਰਡਰ ਕਰਨ ਉਪਰੰਤ ਆਪਣੀ ਜ਼ਰੂਰਤ ਦਾ ਕਰਿਆਨਾ ਅਤੇ ਹੋਰ ਸਾਮਾਨ ਘਰ ਬੈਠੇ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਵਿਚ ਕਾਨਟੈਕਟਲੈਸ ਡਲਿਵਰੀ ਦੀ ਸਹੂਲਤ ਵੀ ਉਪਲਬੱਧ ਹੈ, ਜਿਸ ’ਤੇ ਤੁਹਾਡਾ ਆਰਡਰ ਤੁਹਾਡੇ ਦਰਵਾਜ਼ੇ ਦੇ ਬਾਹਰ ਇਕ ਸਾਫ ਸਤ੍ਹਾ ’ਤੇ ਰੱਖ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਉਠਾ ਸਕੋ।ਉਨ੍ਹਾਂ ਦੱਸਿਆ ਕਿ ਕਾਨਟੈਕਟਲੈਸ ਡਲਿਵਰੀ ਦੀ ਸਹੂਲਤ ਕੇਵਲ ਆਨਲਾਈਨ ਅਦਾਇਗੀ ’ਤੇ ਹੀ ਉਪਲਬੱਧ ਹੋਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media